ਕੇਂਦਰ ਵਲੋਂ ਜੇਲ੍ਹ ਨਿਯਮਾਵਲੀ ’ਚ ਸੋਧ : ਕੈਦੀਆਂ ਨਾਲ ਜਾਤ ਦੇ ਆਧਾਰ ’ਤੇ ਵਿਤਕਰਾ ਰੋਕਣ ਦੇ ਹੁਕਮ
Thursday, Jan 02, 2025 - 02:55 PM (IST)
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਜੇਲ੍ਹਾਂ ਵਿਚ ਬੰਦ ਕੀਤੇ ਗਏ ਕੈਦੀਆਂ ਨਾਲ ਉਨ੍ਹਾਂ ਦੀ ਜਾਤ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਵਿਤਕਰੇ ਅਤੇ ਵਰਗੀਕਰਨ ਦੀ ਜਾਂਚ ਲਈ ਜੇਲ੍ਹ ਨਿਯਮਾਵਲੀ ’ਚ ਸੋਧ ਕਰ ਦਿੱਤੀ ਹੈ। ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਕੈਦੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਜਾਤ ਆਧਾਰਤ ਵਿਤਕਰੇ ਦੇ ਮੁੱਦੇ ਨੂੰ ਹੱਲ ਕਰਨ ਲਈ ‘ਆਦਰਸ਼ ਜੇਲ੍ਹ ਨਿਯਮਾਵਲੀ, 2016’ ਤੇ ‘ਆਦਰਸ਼ ਜੇਲ੍ਹ ਤੇ ਸੁਧਾਰ ਸੇਵਾ ਕਾਨੂੰਨ, 2023’ ’ਚ ਸੋਧ ਕੀਤੀ ਗਈ ਹੈ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਦੂਜੇ ਪਾਸੇ ਕੈਦੀਆਂ ਨਾਲ ਜਾਤ ਆਧਾਰਤ ਵਿਤਕਰੇ ’ਤੇ ਸੁਪਰੀਮ ਕੋਰਟ ਦੇ 3 ਅਕਤੂਬਰ, 2024 ਦੇ ਹੁਕਮ ਦੇ ਮੱਦੇਨਜ਼ਰ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ। ਜੇਲ੍ਹ ਨਿਯਮਾਵਲੀ ’ਚ ਕੀਤੀ ਗਈ ਨਵੀਂ ਸੋਧ ਅਨੁਸਾਰ ਜੇਲ੍ਹ ਅਧਿਕਾਰੀਆਂ ਨੂੰ ਸਖ਼ਤੀ ਨਾਲ ਇਹ ਯਕੀਨੀ ਬਣਾਉਣਾ ਪਵੇਗਾ ਕਿ ਕੈਦੀਆਂ ਨਾਲ ਉਨ੍ਹਾਂ ਦੀ ਜਾਤ ਦੇ ਆਧਾਰ ’ਤੇ ਕੋਈ ਵਿਤਕਰਾ, ਵਰਗੀਕਰਨ ਜਾਂ ਵੱਖਵਾਦ ਨਾ ਹੋਵੇ। ਇਸ ਵਿਚ ਕਿਹਾ ਗਿਆ ਹੈ–‘ਇਹ ਸਖਤੀ ਨਾਲ ਯਕੀਨੀ ਬਣਾਇਆ ਜਾਵੇਗਾ ਕਿ ਜੇਲ੍ਹਾਂ ਵਿਚ ਕਿਸੇ ਵੀ ਡਿਊਟੀ ਜਾਂ ਕੰਮ ਦੀ ਵੰਡ ’ਚ ਕੈਦੀਆਂ ਨਾਲ ਉਨ੍ਹਾਂ ਦੀ ਜਾਤ ਦੇ ਆਧਾਰ ’ਤੇ ਕੋਈ ਵਿਤਕਰਾ ਨਾ ਹੋਵੇ।’
ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8