ਕੇਂਦਰੀ ਟੀਮ ਨੇ ਪੁਡੂਚੇਰੀ ’ਚ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ ਕੀਤਾ

11/23/2021 6:41:04 PM

ਪੁਡੂਚੇਰੀ (ਭਾਸ਼ਾ)- ਗ੍ਰਹਿ ਮੰਤਰਾਲਾ ਵਲੋਂ ਭੇਜੀ ਗਈ ਇਕ ਅੰਤਰ ਮੰਤਰਾਲੀ ਕੇਂਦਰੀ ਟੀਮ ਨੇ ਪੁਡੂਚੇਰੀ ’ਚ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਿੰਡਾਂ ਦਾ ਮੰਗਲਵਾਰ ਨੂੰ ਦੌਰਾ ਕੀਤਾ। ਮੰਤਰਾਲਾ ਦੇ ਸੰਯੁਕਤ ਸਕੱਤਰ ਰਾਜੀਵ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਤੱਟਵਰਤੀ ਪਿੰਡਾਂ ਦਾ ਦੌਰਾ ਵੀ ਕੀਤਾ ਅਤੇ ਇੱਥੇ ਦਾ 2 ਦਿਨਾ ਦੌਰਾ ਸੰਪੰਨ ਕਰ ਕੇ ਟੀਮ ਗੁਆਂਢੀ ਰਾਜ ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ਲਈ ਰਵਾਨਾ ਹੋ ਗਈ।

ਇਹ ਵੀ ਪੜ੍ਹੋ : ਗਲਵਾਨ ਘਾਟੀ ਝੜਪ ਦੇ ਨਾਇਕ ਰਹੇ ਕਰਨਲ ਸੰਤੋਸ਼ ਬਾਬੂ ਮਰਨ ਤੋਂ ਬਾਅਦ ਮਹਾਵੀਰ ਚੱਕਰ ਨਾਲ ਸਨਮਾਨਤ

ਪੁਡੂਚੇਰੀ ਵਿਧਾਨ ਸਭਾ ਸਪੀਕਰ ਆਰ. ਸੇਲਵਮ ਨੇ ਟੀਮ ਨੂੰ ਮਾਨਵੇਲੀ ਖੇਤਰ ਦੇ ਕਈ ਪਿੰਡਾਂ ’ਚ ਹੜ੍ਹ ਕਾਰਨ ਹੋਏ ਨੁਕਸਾਨ ਬਾਰੇ ਵਿਸਥਾਰ ਨਾਲ ਦੱਸਿਆ। ਪੁਡੂਚੇਰੀ ਜ਼ਿਲ੍ਹਾ ਅਧਿਕਾਰੀ ਪੂਰਵਾ ਗਰਗ ਅਤੇ ਡਿਪਟੀ ਕਮਿਸ਼ਨਰ ਐੱਮ. ਕੰਡਾਸਾਮੀ ਸਮੇਤ ਮਾਲੀਆ ਵਿਭਾਗ ਦੇ ਅਧਿਕਾਰੀ ਟੀਮ ਦੇ ਦੌਰੇ ’ਤੇ ਉਸ ਨਾਲ ਮੌਜੂਦ ਸਨ ਅਤੇ ਉਨ੍ਹਾਂ ਨੇ ਹਾਲੀਆ ਮੀਂਹ ਕਾਰਨ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਹੋਈਆਂ ਸਮੱਸਿਆਵਾਂ ਬਾਰੇ ਦੱਸਿਆ। ਸੋਮਵਾਰ ਨੂੰ ਟੀਮ ਨਾਲ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਐੱਨ. ਰੰਗਾਸਵਾਮੀ ਨੇ ਐਲਾਨ ਕੀਤਾ ਸੀ ਕਿ ਲਾਲ ਜਾਂ ਪੀਲੇ ਰੰਗ ਦੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਪ੍ਰਤੀ ਹੜ੍ਹ ਰਾਹਤ ਦੇ ਰੂਪ ’ਚ 5 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ। ਪੁਡੂਚੇਰੀ ਅਤੇ ਕਰਾਈਕਲ ਖੇਤਰ ’ਚ ਪਿਛਲੇ ਕਰੀਬ 2 ਹਫ਼ਤਿਆਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ ਅਤੇ ਇਸ ਨਾਲ ਖੇਤਾਂ, ਮਕਾਨਾਂ ਅਤੇ ਝੁੱਗੀਆਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ।

ਇਹ ਵੀ ਪੜ੍ਹੋ : ਵੱਡੀ ਰਾਹਤ : ਦੇਸ਼ ’ਚ 543 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News