ਕੇਂਦਰ ਸਰਕਾਰ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਕਰ ਰਹੀ ਸਖ਼ਤ ਮਿਹਨਤ : ਨਰਿੰਦਰ ਮੋਦੀ

Saturday, Feb 11, 2023 - 05:01 PM (IST)

ਕੇਂਦਰ ਸਰਕਾਰ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਕਰ ਰਹੀ ਸਖ਼ਤ ਮਿਹਨਤ : ਨਰਿੰਦਰ ਮੋਦੀ

ਬੈਂਗਲੁਰੂ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰੇਗੀ। ਬੈਂਗਲੁਰੂ-ਮੈਸੁਰੂ ਐਕਸਪ੍ਰੈੱਸ ਗਲਿਆਰੇ 'ਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਉਨ੍ਹਾਂ ਦੀ ਸਰਕਾਰ ਹਮੇਸ਼ਾ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ। ਬੈਂਗਲੁਰੂ ਅਤੇ ਮੈਸੁਰੂ ਵਿਚਕਾਰ 10-ਲੇਨ ਰਾਜਮਾਰਗ ਗਲਿਆਰੇ ਦੇ ਫਲਾਈਓਵਰ ਹੇਠਾਂ ਵੰਦੇ ਭਾਰਤ ਐਕਸਪ੍ਰੈੱਸ ਦੇ ਲੰਘਣ ਦਾ ਇਕ ਵੀਡੀਓ ਇਕ ਡਰੋਨ ਰਾਹੀਂ ਬਣਾਇਆ ਗਿਆ। 

PunjabKesari

ਮੁੱਖ ਮੰਤਰੀ ਬੋਮਈ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕਰਦੇ ਹੋਏ ਕਿਹਾ,''ਕੀ ਦ੍ਰਿਸ਼ ਹੈ।'' ਬੋਮਈ ਨੇ ਟਵੀਟ ਕੀਤਾ,''ਕੀ ਦ੍ਰਿਸ਼ ਹੈ! ਵੰਦੇ ਭਾਰਤ ਐਕਸਪ੍ਰੈੱਸ ਦੇ ਨਾਲ-ਨਾਲ 10-ਲੇਨ ਬੈਂਗਲੁਰੂ-ਮੈਸੁਰੂ ਐਕਸਪ੍ਰੈੱਸਵੇਅ, ਕਰਨਾਟਕ 'ਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਬੇਮਿਸਾਲ ਵਿਕਾਸ ਦੀ ਕਹਾਣੀ ਦਰਸਾਉਂਦਾ ਇਕ ਦ੍ਰਿਸ਼। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਾਡੀ 'ਡਬਲ ਇੰਜਣ' ਸਰਕਾਰ ਪ੍ਰਦੇਸ਼ 'ਚ ਕਮਾਲ ਕਰ ਰਹੀ ਹੈ।'' ਬੋਮਈ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਸਾਡੇ ਲੋਕ ਬਿਹਤਰ ਬੁਨਿਆਦੀ ਢਾਂਚੇ ਦੇ ਹੱਕਦਾਰ ਹਨ, ਜਿਸ ਨੂੰ ਪ੍ਰਦਾਨ ਕਰ ਲਈ ਸਾਡੀ ਸਰਕਾਰ ਹਮੇਸ਼ਾ ਸਖ਼ਤ ਮਿਹਨਤ ਕਰੇਗੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News