ਕੇਂਦਰ ਸਰਕਾਰ ਨੇ ਤਾਮਿਲਨਾਡੂ ਨੂੰ ਵਾਪਸ ਕੀਤੀਆਂ ਬ੍ਰਿਟੇਨ 'ਚ ਬਰਾਮਦ ਭਗਵਾਨ ਰਾਮ ਅਤੇ ਸੀਤਾ ਦੀਆਂ ਮੂਰਤੀਆਂ

Thursday, Nov 19, 2020 - 03:25 AM (IST)

ਕੇਂਦਰ ਸਰਕਾਰ ਨੇ ਤਾਮਿਲਨਾਡੂ ਨੂੰ ਵਾਪਸ ਕੀਤੀਆਂ ਬ੍ਰਿਟੇਨ 'ਚ ਬਰਾਮਦ ਭਗਵਾਨ ਰਾਮ ਅਤੇ ਸੀਤਾ ਦੀਆਂ ਮੂਰਤੀਆਂ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਭਗਵਾਨ ਰਾਮ, ਲਕਸ਼ਮਣ ਅਤੇ ਮਾਤਾ ਸੀਤਾ ਦੀ ਕਾਂਸੀ ਦੀਆਂ  ਮੂਰਤੀਆਂ ਤਾਮਿਲਨਾਡੂ ਸਰਕਾਰ ਦੇ ਹਵਾਲੇ ਕਰ ਦਿੱਤੀਆਂ। ਇੱਥੇ ਭਾਰਤੀ ਪੁਰਾਤੱਤਵ ਵਿਭਾਗ (ਏ.ਐੱਸ.ਆਈ.) ਮੁੱਖ ਦਫ਼ਤਰ 'ਚ ਇੱਕ ਸਮਾਗਮ ਦੌਰਾਨ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਪ੍ਰਹਲਾਦ ਪਟੇਲ ਨੇ 20 ਸਾਲ ਪਹਿਲਾਂ ਚੋਰੀ ਹੋ ਗਈਆਂ ਇਹ ਮੂਰਤੀਆਂ ਤਾਮਿਲਨਾਡੂ ਸਰਕਾਰ ਨੂੰ ਸੌਂਪੀਆਂ। ਇਹ ਮੂਰਤੀਆਂ ਬ੍ਰਿਟੇਨ 'ਚ ਬਰਾਮਦ ਕੀਤੀਆਂ ਗਈਆਂ ਸਨ।

ਲੰਡਨ ਮੈਟਰੋਪਾਲਿਟਨ ਪੁਲਸ ਨੇ 15 ਸਤੰਬਰ ਨੂੰ ਇਹ ਮੂਰਤੀਆਂ ਬਰਾਮਦ ਕਰਨ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਦੇ ਹਵਾਲੇ ਕੀਤੀਆਂ ਸਨ। ਪਟੇਲ ਵੀ ਉਸ ਪ੍ਰੋਗਰਾਮ 'ਚ ਵੀਡੀਓ ਲਿੰਕ ਦੇ ਜ਼ਰੀਏ ਮੁੱਖ ਮਹਿਮਾਨ ਦੇ ਰੂਪ 'ਚ ਮੌਜੂਦ ਸਨ। ਬੁੱਧਵਾਰ ਨੂੰ ਪਟੇਲ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਇਸ ਦੇ ਲਈ ਵਧਾਈ ਦਿੱਤੀ ਅਤੇ ਲੰਡਨ ਮੈਟਰੋਪਾਲਿਟਨ ਪੁਲਸ ਦਾ ਧੰਨਵਾਦ ਕੀਤਾ।

ਪਿਛਲੇ ਸਾਲ ਅਗਸਤ 'ਚ ਭਾਰਤੀ ਹਾਈ ਕਮਿਸ਼ਨ ਨੂੰ ਭਾਰਤ ਪ੍ਰਾਈਡ ਪ੍ਰੋਜੇਕਟ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਭਗਵਾਨ ਰਾਮ, ਮਾਤਾ ਸੀਤਾ, ਲਕਸ਼ਮਣ ਅਤੇ ਹਨੂੰਮਾਨ ਦੀਆਂ ਚਾਰ ਪ੍ਰਾਚੀਨ ਮੂਰਤੀਆਂ ਤਾਮਿਲਨਾਡੂ ਦੇ ਵਿਜੈਨਗਰ ਕਾਲੀਨ ਮੰਦਰ ਤੋਂ ਚੋਰੀ ਕਰਨ ਤੋਂ ਬਾਅਦ ਬ੍ਰਿਟੇਨ 'ਚ ਸਮਗਲਿੰਗ ਦੇ ਜ਼ਰੀਏ ਲਿਆਈਆਂ ਗਈਆਂ ਹਨ। ਹਾਈ ਕਮਿਸ਼ਨ ਨੇ ਇਨ੍ਹਾਂ ਮੂਰਤੀਆਂ ਦੀ ਬਰਾਮਦਗੀ ਲਈ ਲੰਡਨ ਮੈਟਰੋਪਾਲਿਟਨ ਪੁਲਸ ਤੋਂ ਮਦਦ ਮੰਗੀ ਸੀ।


author

Inder Prajapati

Content Editor

Related News