15-18 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

Monday, Dec 27, 2021 - 08:42 PM (IST)

15-18 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

ਨੈਸ਼ਨਲ ਡੈਸਕ : ਓਮੀਕਰੋਨ ਦੇ ਖਤਰੇ ਦੇ ਵਿੱਚ ਕੇਂਦਰ ਸਰਕਾਰ ਨੇ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ, “15 ਤੋਂ 18 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਲਗਾਈ ਜਾਵੇਗੀ। Cowin ਐਪ ਅਕਾਉਂਟ ਦੇ ਜ਼ਰੀਏ ਵੈਕਸੀਨ ਬੁੱਕ ਕਰਵਾ ਸਕਣਗੇ। ਆਧਾਰ ਕਾਰਡ ਜਾਂ ਫਿਰ 10ਵੀਂ ਦੀ ਮਾਰਕਸ਼ੀਟ ਰਾਹੀਂ ਰਜਿਸਟਰੇਸ਼ਨ ਹੋਵੇਗਾ। ਤਿੰਨ ਜਨਵਰੀ ਤੋਂ ਨਵੀਂ ਗਾਈਡਲਾਈਨ ਲਾਗੂ ਹੋਵੇਗੀ।

ਇਸ ਤੋਂ ਇਲਾਵਾ ਕੋਵਿਡ ਦੀ ਬੂਸਟਰ ਡੋਜ਼ ਨੂੰ ਲੈ ਕੇ ਵੀ ਕਿਹਾ ਕਿ ਹੈਲਥ ਵਰਕਰਾਂ ਅਤੇ 60 ਸਾਲ ਤੋਂ ਉੱਪਰ ਦੇ ਲੋਕਾਂ ਨੂੰ 10 ਜਨਵਰੀ ਤੋਂ ਪ੍ਰੀ-ਕਾਸ਼ਨ ਡੋਜ਼ ਲੱਗੇਗੀ। ਕੋਰੋਨਾ ਵੈਕਸੀਨ ਦੀਆਂ ਦੋਨਾਂ ਡੋਜ਼ ਲੈਣ ਵਾਲੇ ਹੈਲਥ ਵਰਕਰਾਂ ਨੂੰ 10 ਜਨਵਰੀ ਤੋਂ ਪ੍ਰੀ-ਕਾਸ਼ਨ ਡੋਜ਼ ਲਗਾਉਣ ਦਾ ਅਭਿਆਨ ਸ਼ੁਰੂ ਹੋਵੇਗੀ। ਉਥੇ ਹੀ, 60 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਵੀ ਪ੍ਰੀ-ਕਾਸ਼ਨ ਡੋਜ਼ ਲਗਾਈ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News