ਅੱਜ ਦਾ ਦਿਨ ਭਾਰਤੀ ਇਤਿਹਾਸ ’ਚ 26 ਜਨਵਰੀ ਅਤੇ 15 ਅਗਸਤ ਦੀ ਤਰ੍ਹਾਂ ਲਿਖਿਆ ਜਾਵੇਗਾ : ਕੇਜਰੀਵਾਲ

Friday, Nov 19, 2021 - 04:31 PM (IST)

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਵਲੋਂ ਤਿੰਨੋਂ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਜਨਤੰਤਰ ਦੀ ਜਿੱਤ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ। ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ’ਚ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਇਤਿਹਾਸ ’ਚ ਅੱਜ ਇਕ ਸੁਨਹਿਰਾ ਦਿਨ ਹੈ। ਅੱਜ ਦਾ ਦਿਨ ਭਾਰਤੀ ਇਤਿਹਾਸ ’ਚ 15 ਅਗਸਤ ਅਤੇ 26 ਜਨਵਰੀ ਦੀ ਤਰ੍ਹਾਂ ਲਿਖਿਆ ਜਾਵੇਗਾ। ਕੇਂਦਰ ਸਰਕਾਰ ਨੂੰ ਅੱਜ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਅਤੇ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪਏ, ਅੱਜ ਸਿਰਫ਼ ਕਿਸਾਨਾਂ ਦੀ ਜਿੱਤ ਨਹੀਂ ਹੋਈ ਹੈ ਸਗੋਂ ਜਨਤੰਤਰ ਦੀ ਵੀ ਜਿੱਤ ਹੋਈ ਹੈ। ਕਿਸਾਨਾਂ ਨੇ ਸਾਰੀਆਂ ਸਰਕਾਰਾਂ ਨੂੰ ਦੱਸ ਦਿੱਤਾ ਕਿ ਜਨਤੰਤਰ ’ਚ ਸਰਕਾਰਾਂ ਨੂੰ ਹਮੇਸ਼ਾ ਜਨਤਾ ਦੀ ਗੱਲ ਸੁਣਨੀ ਪਵੇਗੀ। ਸਿਰਫ਼ ਅਤੇ ਸਿਰਫ਼ ਜਨਤਾ ਦੀ ਮਰਜ਼ੀ ਚਲੇਗੀ। ਕੋਈ ਵੀ ਪਾਰਟੀ ਜਾਂ ਨੇਤਾ ਹੋਵੇ, ਜਨਤਾ ਦੇ ਸਾਹਮਣੇ ਤੁਹਾਡਾ ਹੰਕਾਰ ਨਹੀਂ ਚਲੇਗਾ।

 

ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਸੰਘਰਸ਼ ਸੀ, ਜਿਸ ’ਚ ਪੂਰੇ ਦੇਸ਼ ਨੂੰ ਇਕ ਕਰ ਦਿੱਤਾ। ਇਸ ਲੜਾਈ ’ਚ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ, ਜਨਾਨੀਆਂ, ਆੜਤੀਆਂ ਅਤੇ ਦੁਕਾਨਦਾਰਾਂ ਸਮੇਤ ਸਾਰਿਆਂ ਨੇ ਹਿੱਸਾ ਲਿਆ। ਪੰਜਾਬ ਹੋਵੇ ਜਾਂ ਉੱਤਰ ਪ੍ਰਦੇਸ਼, ਬੰਗਾਲ ਹੋਵੇ ਜਾਂ ਕੇਰਲ, ਪੂਰਾ ਦੇਸ਼ ਕਿਸਾਨਾਂ ਨਾਲ ਖੜ੍ਹਾ ਸੀ। ਦੇਸ਼-ਵਿਦੇਸ਼ ’ਚ ਰਹਿਣ ਵਾਲੇ ਸਾਰੇ ਭਾਰਤਵਾਸੀ ਇਕ ਹੋ ਗਏ ਅਤੇ ਸਾਰਿਆਂ ਨੇ ਮਿਲ ਕੇ ਅੱਜ ਇਤਿਹਾਸ ਰਚਿਆ। ਜਿਨ੍ਹਾਂ ਨੇ ਧਰਮ-ਜਾਤੀ ਤੋਂ ਉੱਪਰ ਉੱਠ ਕੇ ਇਕੱਠੇ ਸੜਕ ’ਤੇ ਤਿੰਨੋਂ ਕਾਲੇ ਕਾਨੂੰਨਾਂ ਵਿਰੁੱਧ ਇਹ ਲੜਾਈ ਲੜੀ ਅਤੇ ਆਖ਼ੀਰ ’ਚ ਕੇਂਦਰ ਸਰਕਾਰ ਨੂੰ ਉਨ੍ਹਾਂ ਅੱਗੇ ਝੁਕਣਾ ਪਿਆ। ਅੱਜ ਉਨ੍ਹਾਂ ਸਾਰੇ ਲੋਕਾਂ ਦੀ ਜਿੱਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਦੇ ਇਤਿਹਾਸ ’ਚ ਸ਼ਾਇਦ ਹੀ ਇਸ ਤੋਂ ਵੱਡਾ ਜਾਂ ਇਸ ਤੋਂ ਲੰਬਾ ਕੋਈ ਅੰਦੋਲਨ ਹੋਇਆ ਹੋਵੇਗਾ। ਇੰਨੀ ਸ਼ਾਂਤੀਪੂਰਨ ਤਰੀਕੇ ਨਾਲ ਲੱਖਾਂ ਲੋਕਾਂ ਨੇ ਸੰਘਰਸ਼ ਕੀਤਾ। ਧੁੱਪ ’ਚ, ਮੀਂਹ ’ਚ, ਠੰਡ ’ਚ ਉਹ ਪਿੱਛੇ ਨਹੀਂ ਹਟੇ। ਇਸ ਅੰਦੋਲਨ ਨੂੰ ਤੋੜਨ ਲਈ ਸਰਕਾਰ ਨੇ, ਪੂਰੇ ਸਿਸਟਮ ਨੇ ਅਤੇ ਏਜੰਸੀਆਂ ਨੇ ਪੂਰੇ ਦੇ ਪੂਰੇ ਤੰਤਰ ਨੂੰ ਨਾ ਜਾਣੇ ਕੀ-ਕੀ ਕੋਸ਼ਿਸ਼ਾਂ ਕੀਤੀਆਂ। ਕਿਸਾਨਾਂ ਨੂੰ ਅੱਤਵਾਦੀ ਕਿਹਾ, ਖ਼ਾਲਿਸਤਾਨੀ ਕਿਹਾ, ਐਂਟੀ ਨੈਸ਼ਨਲ ਕਿਹਾ। ਸਾਰੇ ਤਰੀਕਿਆਂ ਨਾਲ ਕਿਸਾਨਾਂ ਨੂੰ ਘੇਰ ਕੇ ਉਨ੍ਹਾਂ ਦੇ ਹੌਂਸਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕਿਸਾਨਾਂ ਲਈ ਵੀ ਆਜ਼ਾਦੀ ਦੀ ਲੜਾਈ ਸੀ ਅਤੇ ਆਜ਼ਾਦੀ ਦੇ ਦੀਵਾਨਿਆਂ ਦੀ ਤਰ੍ਹਾਂ ਕਿਸਾਨਾਂ ਨੇ ਕਮਰ ਕੱਸ ਕੇ ਇਹ ਲੜਾਈ ਲੜੀ ਅਤੇ ਜਿੱਤੇ। ਕਿਸਾਨਾਂ ਦੇ ਸਾਹਸ ਦੇ ਸਾਹਮਣੇ ਵਾਟਰ ਕੈਨਨ ਦਾ ਪਾਣੀ ਸੁੱਕ ਗਿਆ। ਸਰਕਾਰ ਦੀਆਂ ਲਾਠੀਆਂ ਟੁੱਟ ਗਈਆਂ। ਕਿੱਲ ਗੱਲ ਗਏ ਪਰ ਸਰਕਾਰ ਕਿਸਾਨਾਂ ਦਾ ਆਤਮਵਿਸ਼ਵਾਸ ਅਤੇ ਜਜ਼ਬਾ ਨਹੀਂ ਤੋੜ ਸਕੀ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ

ਕੇਜਰੀਵਾਲ ਨੇ ਕਿਹਾ ਕਿ ਅੱਜ ਇਕ ਗੱਲ ਦਾ ਬਹੁਤ ਦੁਖ਼ ਹੈ ਕਿ ਇਸ ਅੰਦੋਲਨ ’ਚ 700 ਤੋਂ ਵੱਧ ਸਾਡੇ ਕਿਸਾਨਾਂ ਨੇ ਜਾਨ ਗੁਆ ਦਿੱਤੀ। ਇਸ ਦੀ ਜ਼ਰੂਰਤ ਨਹੀਂ ਸੀ। ਜੇਕਰ ਇਹ ਕਾਨੂੰਨ ਪਹਿਲਾਂ ਵਾਪਸ ਲੈ ਲਏ ਜਾਂਦੇ ਤਾਂ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। 700 ਤੋਂ ਵੱਧ ਪਰਿਵਾਰ ਉਜੜ ਗਏ। ਆਖ਼ਰ ਕਿਸ ਲਈ? ਇਨ੍ਹਾਂ ਸ਼ਹੀਦਾਂ ਨੂੰ ਮੇਰਾ ਨਮਨ ਹੈ। ਇਨ੍ਹਾਂ ਦੇ ਪਰਿਵਾਰਾਂ ਨੂੰ ਵੀ ਮੇਰਾ ਕੋਟਿ-ਕੋਟਿ ਪ੍ਰਮਾਣ ਹੈ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹੇ ਗੁਰੂ ਜੀ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਕੁਸ਼ਟ ਦੂਰ ਕਰੇ ਪਰ ਤੁਹਾਡੀਆਂ ਕੁਰਬਾਨੀਆਂ ਨੂੰ ਇਹ ਦੇਸ਼ ਕਦੇ ਨਹੀਂ ਭੁਲੇਗਾ। ਅੱਜ ਦਾ ਦਿਨ ਸਾਡੇ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਇਕ ਸੀਖ ਹੈ ਅਤੇ ਜੇਕਰ ਸਹੀ ਨੀਅਤ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਸੰਘਰਸ਼ ਕਰੋ ਤਾਂ ਫਿਰ ਮੰਜ਼ਿਲ ਚਾਹੇ ਕਿਸੇ ਵੀ ਕਠਿਨ ਅਤੇ ਦੂਰ ਕਿਉਂ ਨਾ ਹੋਵੇ, ਸਫ਼ਲਤਾ ਮਿਲਦੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News