ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ- ਲੱਦਾਖ ਨੂੰ ਨੇਪਾਲ ਜਾਂ ਬੰਗਲਾਦੇਸ਼ ਵਾਂਗ ਬਣਾਉਣਾ ਚਾਹੁੰਦਾ ਸੀ ਸੋਨਮ ਵਾਂਗਚੁਕ

Tuesday, Feb 03, 2026 - 10:23 AM (IST)

ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ- ਲੱਦਾਖ ਨੂੰ ਨੇਪਾਲ ਜਾਂ ਬੰਗਲਾਦੇਸ਼ ਵਾਂਗ ਬਣਾਉਣਾ ਚਾਹੁੰਦਾ ਸੀ ਸੋਨਮ ਵਾਂਗਚੁਕ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੋਨਮ ਵਾਂਗਚੁਕ ਲੱਦਾਖ ਨੂੰ ਨੇਪਾਲ ਜਾਂ ਬੰਗਲਾਦੇਸ਼ ਵਰਗਾ ਬਣਾਉਣਾ ਚਾਹੁੰਦਾ ਹੈ। ਅਜਿਹੇ ਵਿਅਕਤੀ ਨੂੰ ਜ਼ਹਿਰ ਉਗਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਸਟਿਸ ਅਰਵਿੰਦ ਕੁਮਾਰ ਤੇ ਪ੍ਰਸੰਨਾ ਬੀ. ਵਰਾਲੇ ’ਤੇ ਆਧਾਰਤ ਬੈਂਚ ਲੱਦਾਖ ਦੀ ਹਿੰਸਾ ਦੇ ਮਾਮਲੇ ’ਚ ਵਾਂਗਚੁਕ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਕੇਂਦਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸੋਨਮ ਵਾਂਗਚੁਕ ਦਾ ਭਾਸ਼ਣ ਰਾਸ਼ਟਰੀ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ। ਜ਼ਿਲਾ ਮੈਜਿਸਟਰੇਟ ਨੇ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਸਹੀ ਫੈਸਲਾ ਲਿਆ।

ਮਹਿਤਾ ਨੇ ਕਿਹਾ ਕਿ ਨੇਪਾਲ, ਬੰਗਲਾਦੇਸ਼ ਤੇ ਸ਼੍ਰੀਲੰਕਾ ਵਰਗੀਆਂ ਉਦਾਹਰਣਾਂ ਦਾ ਹਵਾਲਾ ਦੇਣਾ ਨੌਜਵਾਨਾਂ ਨੂੰ ਭੜਕਾਉਣ ਤੇ ਰਾਸ਼ਟਰੀ ਏਕਤਾ ਵਿਰੁੱਧ ਮਾਹੌਲ ਬਣਾਉਣ ਦੇ ਬਰਾਬਰ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਦੁਪਹਿਰ 2 ਵਜੇ ਦੁਬਾਰਾ ਹੋਵੇਗੀ। ਪਿਛਲੇ ਸਾਲ 24 ਸਤੰਬਰ ਨੂੰ ਲੇਹ ’ਚ ਹਿੰਸਾ ਭੜਕਾਉਣ ਦੇ ਦੋਸ਼ ਹੇਠ ਵਾਂਗਚੁਕ ਨੂੰ 26 ਸਤੰਬਰ ਨੂੰ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਪੁਲਸ ਨੇ ਹਿਰਾਸਤ ’ਚ ਲਿਆ ਸੀ। ਉਦੋਂ ਤੋਂ ਉਹ ਜੋਧਪੁਰ ਜੇਲ੍ਹ ’ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News