ਫਰਜ਼ੀ ਖਬਰਾਂ ਤੇ ਹੇਟ ਸਪੀਚ ਰੋਕਣ ’ਚ ਫੇਸਬੁੱਕ ਫੇਲ੍ਹ, ਭਾਰਤ ਸਰਕਾਰ ਨੇ ਮੰਗਿਆ ਜਵਾਬ

Thursday, Oct 28, 2021 - 04:54 PM (IST)

ਫਰਜ਼ੀ ਖਬਰਾਂ ਤੇ ਹੇਟ ਸਪੀਚ ਰੋਕਣ ’ਚ ਫੇਸਬੁੱਕ ਫੇਲ੍ਹ, ਭਾਰਤ ਸਰਕਾਰ ਨੇ ਮੰਗਿਆ ਜਵਾਬ

ਗੈਜੇਟ ਡੈਸਕ– ਫੇਸਬੁੱਕ ਦੀ ਮੁਸੀਬਤ ਫਿਰ ਤੋਂ ਵਧਣ ਵਾਲੀ ਹੈ। ਭਾਰਤ ਸਰਕਾਰ ਨੇ ਫੇਸਬੁੱਕ ਨੂੰ ਐਲਗੋਰਿਦਮ ਡਿਟੇਲਸ ਦੱਸਣ ਲਈ ਕਿਹਾ ਹੈ। ਅਜੇ ਹਾਲ ਹੀ ’ਚ ਫੇਸਬੁੱਕ ’ਤੇ ਦੋਸ਼ ਲੱਗਾ ਸੀ ਕਿ ਇਹ ਭਾਰਤ ’ਚ ਹੇਟ ਸਪੀਚ ਅਤੇ ਫਰਜ਼ੀ ਖਬਰਾਂ ਵਾਲੇ ਪੋਸਟ ਨੂੰ ਰੋਕਣ ’ਚ ਫੇਲ੍ਹ ਹੋਈ ਹੈ। 

ਰਿਪੋਰਟ ਮੁਤਾਬਕ, ਮੰਗਲਵਾਰ ਨੂੰ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਅਤੇ ਆਈ.ਟੀ. ਨੇ ਫੇਸਬੁੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਨੂੰ ਇਕ ਲੈਟਰ ਭੇਜਿਆ ਹੈ। ਇਸ ਵਿਚ ਕੰਪਨੀ ਤੋਂ ਕੰਟੈਂਟ ਮਾਡਰੇਸ਼ਨ ਨੂੰ ਲੈ ਕੇ ਪੁੱਛਿਆ ਗਿਆ ਹੈ। ਲੈਟਰ ’ਚ ਇਹ ਵੀ ਦੱਸਣ ਲਈ ਕਿਹਾ ਗਿਆ ਹੈ ਕਿ ਇਹ ਆਨਲਾਈਨ ਹਾਰਮ ਤੋਂ ਯੂਜ਼ਰਸ ਨੂੰ ਬਚਾਉਣ ਲਈ ਕੀ ਤਰੀਕਾ ਆਪਣਾ ਰਹੀ ਹੈ। 

ਹਾਲ ਹੀ ’ਚ ਵਿਹਸਲ ਬਲੋਅਰ Frances Haugen ਨੇ ਸਰਕਾਰ ਨੂੰ ਇਸ ਨੂੰ ਲੈ ਕੇ ਅਲਰਟ ਕੀਤਾ ਸੀ। ਇਸ ਵਿਚ ਭਾਰਤ ਨੂੰ ਲੈ ਕੇ ਇਕ ਐਕਸਪੈਰੀਮੈਂਟ ਕੀਤਾ ਗਿਆਸੀ। ਇਸ ਵਿਚ ਇਕ ਡਮੀ ਯੂਜ਼ਰ ਦਾ ਫੀਡ ਅਕਾਊਂਟ ਓਪਨ ਕਰਨ ਦੇ 3 ਹਫਤਿਆਂ ਬਾਅਦ ਫੇਕ ਨਿਊਜ਼ ਅਤੇ ਹੇਟ ਸਪੀਚ ਨਾਲ ਭਰ ਗਿਆ ਸੀ। Frances Haugen ਨੇ ਇਹ ਵੀ ਖੁਲਾਸਾ ਕੀਤਾ ਕਿ ਹਿੰਸਾ ਵਾਲੇ ਪੋਸਟ ਨੂੰ ਪਲੇਟਫਾਰਮ ’ਤੇ ਪ੍ਰੋਮਟ ਕੀਤਾ ਜਾਂਦਾ ਹੈ। ਪਲੇਟਫਾਰਮ ’ਤੇ ਭਾਰਤ ’ਚ ਐਂਟੀ-ਮੁਸਲਿਮ ਕੰਟੈਂਟ ਨੂੰ ਕਾਫੀ ਉਤਸ਼ਾਹ ਮਿਲਦਾ ਹੈ। 

ਹੁਣ ਇਸ ਨੂੰ ਲੈ ਕੇ ਸਰਕਾਰ ਨੇ ਫੇਸਬੁੱਕ ਤੋਂ ਜਾਣਕਾਰੀ ਮੰਗੀ ਹੈ ਕਿ ਇਹ ਕਿਸ ਤਰ੍ਹਾਂ ਦਾ ਐਲਗੋਰਿਦਮ ਕੰਟੈਂਟ ਮਾਡਰੇਸ਼ਨ ਲਈ ਕਰਦਾ ਹੈ। ਅਜਿਹੇ ਕੰਟੈਂਟ ਨਾਲ ਹੋਣ ਵਾਲੇ ਆਨਲਾਈਨ ਹਾਰਮ ਤੋਂ ਉਹ ਕਿਵੇਂ ਬਚਾਉਂਦੇ ਹਨ, ਇਹ ਵੀ ਦੱਸਣ ਲਈ ਕਿਹਾ ਗਿਆਹੈ। ਇਸ ’ਤੇ ਫਿਲਹਾਲ ਕੰਪਨੀ ਵਲੋਂ ਕੁਝ ਨਹੀਂ ਕਿਹਾ ਗਿਆ। 


author

Rakesh

Content Editor

Related News