ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਨਾ ਕਰੇ ਸੌਤੇਲਾ ਰਵੱਈਆ :  ਉਮਰ ਅਬਦੁੱਲਾ

Tuesday, Nov 21, 2023 - 12:37 PM (IST)

ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਨਾ ਕਰੇ ਸੌਤੇਲਾ ਰਵੱਈਆ :  ਉਮਰ ਅਬਦੁੱਲਾ

ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ (ਨੇਕਾਂ) ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਇੱਥੇ ਕੇਂਦਰ ਸਰਕਾਰ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਸੌਤੇਲਾ ਰਵੱਈਆ ਨਹੀਂ ਕਰਨ ਦੀ ਅਪੀਲ ਕੀਤੀ। ਸ਼੍ਰੀ ਉਮਰ ਨੇ ਆਰਮਡ ਫੋਰਸਿਜ਼ ਟ੍ਰਿਬਿਊਨਲ (ਏ.ਐੱਫ.ਟੀ.) ਵਲੋਂ ਫ਼ੌਜ ਦੇ ਕੈਪਟਨ ਭੂਪੇਂਦਰ ਸਿੰਘ ਦੀ ਮਨਜ਼ੂਰ ਕੀਤੀ ਗਈ ਜ਼ਮਾਨਤ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਉਨ੍ਹਾਂ ਨੇ ਦੱਖਣ ਕਸ਼ਮੀਰ 'ਚ ਇਕ ਜਨਤਕ ਰੈਲੀ ਤੋਂ ਵੱਖ ਮੀਡੀਆ ਕਰਮਚਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਏ ਗਏ ਦੋਸ਼ੀਆਂ ਦੀ ਇੰਨੀ ਆਸਾਨੀ ਨਾਲ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਜਾਣੀ ਚਾਹੀਦੀ। ਨੇਕਾਂ ਉੱਪ ਪ੍ਰਧਾਨ ਨੇ ਕਿਹਾ ਕਿ ਫ਼ੌਜ ਅਧਿਕਾਰੀ ਨੂੰ ਜੁਲਾਈ 2020 'ਚ ਦੱਖਣ ਕਸ਼ਮੀਰ 'ਚ ਇਕ ਮੁਕਾਬਲੇ 'ਚ ਤਿੰਨ ਲੋਕਾਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ ਅਤੇ 9 ਨਵੰਬਰ ਨੂੰ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਵਰਲਡ ਕੱਪ ਜਿੱਤ ਕੇ ਵੀ 'ਹਾਰੀ' ਆਸਟ੍ਰੇਲੀਆ, ਟ੍ਰਾਫ਼ੀ 'ਤੇ ਪੈਰ ਰੱਖ ਖਿਚਵਾਈਆਂ ਫੋਟੋਆਂ, ਭੜਕੇ ਫੈਨਜ਼

ਸ਼੍ਰੀ ਅਬਦੁੱਲਾ ਨੇ ਇਸ ਮੁੱਦੇ 'ਤੇ ਰਾਜ ਅਤੇ ਕੇਂਦਰ ਸਰਕਾਰ ਦੇ ਰੁਖ 'ਤੇ ਅਫ਼ਸੋਸ ਜਤਾਉਂਦੇ ਹੋਏ ਕਿਹਾ,''ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਇਹ ਨਾ ਸੋਚਣ ਦਿਓ ਕਿ ਉਨ੍ਹਾਂ ਦਾ ਖੂਨ ਇੰਨਾ ਸਸਤਾ ਹੈ।'' ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਹੋਰ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣਾਂ, ਬੇਰੁਜ਼ਗਾਰੀ, ਵਿਕਾਸ, ਬਿਜਲੀ ਅਤੇ ਹੋਰ ਚੀਜ਼ਾਂ ਦੇ ਨਾਂ 'ਤੇ ਸਿਰਫ਼ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਧੋਖਾ ਦੇ ਰਹੀ ਹੈ। ਨੇਕਾਂ ਉੱਪ ਪ੍ਰਧਾਨ ਨੇ ਕਿਹਾ,''ਝੂਠ ਤੋਂ ਇਲਾਵਾ ਭਾਜਪਾ ਨੇ ਲੋਕਾਂ ਨੂੰ ਕੁਝ ਵੀ ਨਹੀਂ ਦਿੱਤਾ ਹੈ। ਬਿਜਲੀ ਸਪਲਾਈ ਪ੍ਰਦੇਸ਼ 'ਚ ਅੱਜ ਵੀ ਬਦਤਰ ਹਾਲਤ 'ਚ ਹੈ ਅਤੇ ਉਦੋਂ ਵੀ ਅਜਿਹੀ ਹੀ ਸਥਿਤੀ ਸੀ, ਜਦੋਂ ਸਰਕਾਰ ਦਾਅਵਾ ਕਰਦੀ ਸੀ ਕਿ ਇਸ ਖੇਤਰ 'ਤੇ ਕਾਫ਼ੀ ਪੈਸਾ ਖਰਚ ਕੀਤਾ ਜਾ ਰਿਹਾ ਹੈ।'' ਉਨ੍ਹਾਂ ਕਿਹਾ,''ਅਜਿਹਾ ਕੀ ਕਾਰਨ ਹੈ, ਜਿਨ੍ਹਾਂ ਕਾਰਨ ਸਰਕਾਰ ਬਿਜਲੀ ਸਪਲਾਈ 'ਚ ਸੁਧਾਰ ਨਹੀਂ ਕਰ ਪਾ ਰਹੀ ਹੈ।'' ਸ਼੍ਰੀ ਉਮਰ ਨੇ ਦਾਅਵਾ ਕੀਤਾ,''ਅਜਿਹਾ ਬਿਜਲੀ ਸੰਕਟ ਸਾਡੇ ਕਾਰਜਕਾਲ 'ਚ ਵੀ ਕਦੇ ਨਹੀਂ ਦੇਖਿਆ ਗਿਆ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News