UP : ਸ਼ਮਸ਼ਾਨ ਘਾਟ ਹਾਦਸੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, ਠੇਕੇਦਾਰ ''ਤੇ ਸੀ 25 ਹਜ਼ਾਰ ਦਾ ਇਨਾਮ

01/05/2021 10:02:37 AM

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਨਗਰ 'ਚ ਸ਼ਮਸ਼ਾਨ ਘਾਟ 'ਚ ਹੋਏ ਹਾਦਸੇ ਦਾ ਮੁੱਖ ਦੋਸ਼ੀ ਅਜੇ ਤਿਆਗੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਦਸੇ ਦੇ ਬਾਅਦ ਤੋਂ ਅਜੇ ਤਿਆਗੀ ਫ਼ਰਾਰ ਸੀ। ਗਾਜ਼ੀਆਬਾਦ ਪੁਲਸ ਨੇ ਦੋਸ਼ੀ ਅਜੇ 'ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਹਾਦਸੇ 'ਚ 25 ਲੋਕਾਂ ਦੀ ਮੌਤ ਹੋ ਗਈ ਸੀ। ਸ਼ਮਸ਼ਾਨ ਘਾਟ 'ਚ ਘਟੀਆ ਨਿਰਮਾਣ ਕਾਰਨ ਛੱਤ ਡਿੱਗ ਗਈ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਸੀ।

ਇਹ ਵੀ ਪੜ੍ਹੋ : UP : ਸ਼ਮਸ਼ਾਨ ਘਾਟ ਦੀ ਛੱਤ ਡਿੱਗਣ ਨਾਲ 25 ਦੀ ਮੌਤ

ਇਸ ਮਾਮਲੇ 'ਚ ਠੇਕੇਦਾਰ, ਨਗਰਪਾਲਿਕਾ ਦੇ ਇੰਜੀਨੀਅਰ ਅਤੇ ਅਧਿਕਾਰੀ ਸਮੇਤ ਕਈ ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਮਾਮਲੇ 'ਚ ਈ.ਓ., ਇੰਜੀਨੀਅਰ ਅਤੇ ਸੁਪਰਵਾਈਜ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਠੇਕੇਦਾਰ ਫ਼ਰਾਰ ਚੱਲ ਰਿਹਾ ਸੀ। ਦੋਸ਼ੀ ਠੇਕੇਦਾਰ ਅਜੇ ਨੂੰ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’

ਪੁਲਸ ਨੇ ਆਪਣੀ ਜਾਂਚ 'ਚ ਸ਼ਮਸ਼ਾਨ ਘਾਟ 'ਚ ਛੱਤ ਬਣਾਉਣ ਵਾਲੇ ਠੇਕੇਦਾਰ, ਨਾਗਰਪਾਲਿਕਾ ਦੇ ਇੰਜੀਨੀਅਰ ਅਤੇ ਅਫ਼ਸਰਾਂ ਨੂੰ ਲਾਪਰਵਾਹ ਪਾਇਆ ਸੀ। ਹਾਦਸੇ ਦੇ ਬਾਅਦ ਦੀਆਂ ਤਸਵੀਰਾਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਸ਼ਮਸ਼ਾਨ ਘਾਟ 'ਚ ਲੋਕਾਂ ਨੂੰ ਪਾਣੀ ਅਤੇ ਧੁੱਪ ਤੋਂ ਬਚਾਉਣ ਵਾਲੀ ਛੱਤ ਮੌਤ ਦਾ ਕਾਰਨ ਬਣ ਗਈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News