ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'

Wednesday, Mar 08, 2023 - 01:44 PM (IST)

ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'

ਨਵੀਂ ਦਿੱਲੀ- ਮਹਿਲਾ ਦਿਵਸ ਮੌਕੇ ਆਪਣੇ ਰਿਸ਼ਤੇਦਾਰਾਂ, ਸਹੇਲੀਆਂ ਅਤੇ ਸਹਿਯੋਗੀ ਔਰਤਾਂ ਨੂੰ ਸ਼ੁੱਭਕਾਮਨਾਵਾਂ ਸੰਦੇਸ਼ ਭੇਜਣ ਨਾਲ ਹੀ ਕਾਰਡ, ਚਾਕਲੇਟ, ਫੁੱਲ ਅਤੇ ਹੋਰ ਤੋਹਫ਼ੇ ਦੇਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਹਾਲਾਂਕਿ ਇਸ ਗੱਲ ਤੋਂ ਬਹੁਤ ਜ਼ਿਆਦਾ ਲੋਕ ਵਾਕਿਫ਼ ਨਹੀਂ ਹਨ ਕਿ ਕੌਮਾਂਤਰੀ ਮਹਿਲਾ ਦਿਵਸ ਆਖ਼ਰਕਾਰ ਕਿਉਂ ਅਤੇ ਕਦੋਂ ਤੋਂ ਮਨਾਇਆ ਜਾਂਦਾ ਹੈ। ਆਓ ਫਿਰ ਜਾਣਦੇ ਹਾਂ ਇਸ ਨੂੰ ਮਨਾਉਣ ਦੀ ਪਿੱਛੇ ਦੀ ਵਜ੍ਹਾ-

ਇਹ ਵੀ ਪੜ੍ਹੋ- ਚਿੱਟ ਫੰਡ ਘਪਲਾ: CBI ਨੇ ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਕੀਤਾ ਗ੍ਰਿਫ਼ਤਾਰ

ਮਹਿਲਾ ਮਜ਼ਦੂਰ ਅੰਦੋਲਨ ਦੀ ਵਜ੍ਹਾ ਤੋਂ ਪਰੰਪਰਾ ਦੀ ਹੋਈ ਸ਼ੁਰੂਆਤ

ਦਰਅਸਲ ਸਾਲ 1908 'ਚ ਇਕ ਮਹਿਲਾ ਮਜ਼ਦੂਰ ਅੰਦੋਲਨ ਦੀ ਵਜ੍ਹਾ ਤੋਂ ਮਹਿਲਾ ਦਿਵਸ ਮਨਾਉਣ ਦੀ ਪਰੰਪਰਾ ਦੀ ਸ਼ੁਰੂਆਤ ਹੋਈ। ਇਸ ਦਿਨ 15 ਹਜ਼ਾਰ ਔਰਤਾਂ ਨੇ ਨੌਕਰੀ ਦੇ ਘੰਟੇ ਘੱਟ ਕਰਨ, ਚੰਗੀ ਤਨਖ਼ਾਹ ਅਤੇ ਕੁਝ ਹੋਰ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਨਿਊਯਾਰਕ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਸੀ। ਇਕ ਸਾਲ ਬਾਅਦ ਸੋਸ਼ਲਿਸਟ ਪਾਰਟੀ ਆਫ਼ ਅਮਰੀਕਾ ਨੇ ਇਸ ਦਿਨ ਨੂੰ ਪਹਿਲਾ ਕੌਮਾਂਤਰੀ ਮਹਿਲਾ ਦਿਵਸ ਐਲਾਨ ਕੀਤਾ।

ਇਹ ਵੀ ਪੜ੍ਹੋ- ਹਿਮਾਚਲ 'ਚ ਵਾਪਰਿਆ ਦਰਦਨਾਕ ਹਾਦਸਾ; ਬੇਕਾਬੂ ਕਾਰ ਨੇ 9 ਲੋਕਾਂ ਨੂੰ ਦਰੜਿਆ, 5 ਦੀ ਮੌਤ

ਇੰਝ ਲੋਕਪ੍ਰਿਅ ਬਣਿਆ ਕੌਮਾਂਤਰੀ ਮਹਿਲਾ ਦਿਵਸ

ਸਾਲ 1910 ਵਿਚ ਕੋਪਨਹੇਗਨ 'ਚ ਕੰਮਕਾਜੀ ਔਰਤਾਂ ਦਾ ਇਕ ਕੌਮਾਂਤਰੀ ਸੰਮੇਲਨ ਹੋਇਆ, ਜਿਸ 'ਚ ਇਸ ਦਿਨ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ 'ਤੇ ਮਨਾਉਣ ਦਾ ਸੁਝਾਅ ਦਿੱਤਾ ਗਿਆ ਅਤੇ ਹੌਲੀ-ਹੌਲੀ ਇਹ ਦਿਨ ਦੁਨੀਆ ਭਰ ਵਿਚ ਕੌਮਾਂਤਰੀ ਮਹਿਲਾ ਦਿਵਸ ਦੇ ਰੂਪ 'ਚ ਲੋਕਪ੍ਰਿਅ ਹੋਣ ਲੱਗਾ। 

ਇਹ ਵੀ ਪੜ੍ਹੋ- BSF ਨੇ ਬਰਾਮਦ ਕੀਤੇ 2.57 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ, ਤਸਕਰ ਨੇ ਲੁਕੋਏ ਸਨ ਤਾਲਾਬ 'ਚ

1975 'ਚ ਮਿਲੀ ਮਾਨਤਾ

ਇਸ ਦਿਨ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਰੂਪ ਵਿਚ ਮਾਨਤਾ 1975 'ਚ ਮਿਲੀ, ਜਦੋਂ ਸੰਯੁਕਤ ਰਾਸ਼ਟਰ ਨੇ ਇਸ ਨੂੰ ਇਕ 'ਵਿਸ਼ੇ' ਨਾਲ ਮਨਾਉਣ ਦੀ ਸ਼ੁਰੂਆਤ ਕੀਤੀ। ਕੌਮਾਂਤਰੀ ਮਹਿਲਾ ਦਿਵਸ ਹਰੇਕ ਸਾਲ 8 ਮਾਰਚ ਨੂੰ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਜ਼ਾਹਰ ਕਰਦੇ ਹੋਏ ਔਰਤਾਂ ਦੇ ਆਰਥਿਕ, ਸਿਆਸੀ ਅਤੇ ਸਮਾਜਿਕ ਪ੍ਰਾਪਤੀਆਂ ਅਤੇ ਮੁਸ਼ਕਲਾਂ ਦੀ ਸਾਪੇਖਤਾ ਨੂੰ ਮਨਾਉਣ ਲਈ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਹੋਲੀ 'ਤੇ ਰੇਲਵੇ ਦਾ ਖ਼ਾਸ ਤੋਹਫ਼ਾ; ਚੱਲਣਗੀਆਂ 196 ਵਿਸ਼ੇਸ਼ ਰੇਲਾਂ, ਮਾਤਾ ਵੈਸ਼ਨੋ ਦੇਵੀ ਲਈ ਵੀ ਸਪੈਸ਼ਲ ਟਰੇਨ


author

Tanu

Content Editor

Related News