ਭਾਰਤੀ ਹਵਾਈ ਫੌਜ ਨੂੰ ਮਿਲਣਗੇ ਸਪੇਨ ਦੇ ਆਧੁਨਿਕ 56 C-295 MW ਜਹਾਜ਼, ਕੇਂਦਰ ਨੇ ਦਿੱਤੀ ਹਰੀ ਝੰਡੀ

Thursday, Sep 09, 2021 - 01:22 AM (IST)

ਭਾਰਤੀ ਹਵਾਈ ਫੌਜ ਨੂੰ ਮਿਲਣਗੇ ਸਪੇਨ ਦੇ ਆਧੁਨਿਕ 56 C-295 MW ਜਹਾਜ਼, ਕੇਂਦਰ ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ - ਕੇਂਦਰ ਦੁਆਰਾ ਸਪੇਨ ਦੇ 56 C-295 MW ਟ੍ਰਾਂਸਪੋਰਟ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ 48 ਮਹੀਨਿਆਂ ਦੇ ਅੰਦਰ ਭਾਰਤ ਨੂੰ ਸਪੇਨ ਦੁਆਰਾ 16 ਜਹਾਜ਼ ਫਲਾਈਵੇਅ ਕੰਡੀਸ਼ਨ ਵਿੱਚ ਮਿਲਣ ਵਾਲੇ ਹਨ। ਉਥੇ ਹੀ ਬਾਕੀ ਬਚੇ 40 ਜਹਾਜ਼ ਭਾਰਤ ਦੀ ਨਿੱਜੀ ਕੰਪਨੀ ਟਾਟਾ ਕੰਸੋਰਟੀਅਮ ਦੁਆਰਾ 10 ਸਾਲ ਦੇ ਅੰਦਰ ਨਿਰਮਿਤ ਕੀਤੇ ਜਾਣਗੇ।

ਇਹ ਵੀ ਪੜ੍ਹੋ - ਕੇਂਦਰ ਨੇ ਵਧਾਈ ਹਾੜੀ ਫਸਲਾਂ ਦੀ MSP, ਟਿਕੈਤ ਬੋਲੇ- ਕਿਸਾਨਾਂ ਨਾਲ ਸਭ ਤੋਂ ਵੱਡਾ ਮਜ਼ਾਕ

ਕੇਂਦਰ ਖਰੀਦੇਗਾ 56 C-295 MW ਟ੍ਰਾਂਸਪੋਰਟ ਜਹਾਜ਼
ਭਾਰਤ ਲਈ ਇਹ ਡੀਲ ਇਸ ਲਈ ਵੀ ਕਾਫ਼ੀ ਮਾਅਨੇ ਰੱਖਦੀ ਹੈ ਕਿਉਂਕਿ ਪਹਿਲੀ ਵਾਰ ਇੱਕ ਫੌਜੀ ਜਹਾਜ਼ ਦਾ ਨਿਰਮਾਣ ਪ੍ਰਾਈਵੇਟ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ। ਇਸ ਇੱਕ ਪ੍ਰੋਜੈਕਟ ਦੀ ਵਜ੍ਹਾ ਨਾਲ ਆਤਮ ਨਿਰਭਰ ਭਾਰਤ ਨੂੰ ਜੋਰ ਦਿੱਤਾ ਜਾ ਰਿਹਾ ਹੈ ਅਤੇ ਰੁਜ਼ਗਾਰ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਇਸ ਪ੍ਰੋਜੈਕਟ ਦੀ ਵਜ੍ਹਾ ਨਾਲ ਏਅਰੋਸਪੇਸ ਈਕੋਸਿਸਟਮ ਵਿੱਚ ਰੁਜ਼ਗਾਰ ਦੇ ਮੌਕੇ ਵੱਧ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਇੱਕ ਡੀਲ ਦੀ ਵਜ੍ਹਾ ਨਾਲ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਘਰੇਲੂ ਜਹਾਜ਼ ਨਿਰਮਾਣ ਨੂੰ ਜ਼ਿਆਦਾ ਮਜਬੂਤੀ ਮਿਲੇਗੀ ਅਤੇ ਨਿਰਯਾਤ ਘੱਟ ਹੋ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News