ਸੀ.ਬੀ.ਐੱਸ.ਈ. ਬੋਰਡ 20 ਜੂਨ ਨੂੰ ਜਾਰੀ ਕਰ ਸਕਦੈ 10ਵੀਂ ਦੇ ਨਤੀਜੇ
Sunday, May 02, 2021 - 01:43 AM (IST)
ਨਵੀਂ ਦਿੱਲੀ - ਸੀ. ਬੀ. ਐੱਸ. ਈ. ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ 10ਵੀਂ ਦੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਸੀ. ਬੀ. ਐੱਸ. ਈ. ਬੋਰਡ ਅਕਾਦਮਿਕ ਸੈਸ਼ਨ 2202-21 ਦੇ 10ਵੀਂ ਦੇ ਵਿਦਿਆਰਥੀਆਂ ਦੇ ਨਤੀਜੇ 20 ਜੂਨ ਨੂੰ ਐਲਾਨ ਸਕਦਾ ਹੈ।
ਕੋਰੋਨਾ ਮਹਾਮਾਰੀ ਕਾਰਨ ਇਨ੍ਹਾਂ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਹੋਣ ਤੋਂ ਬਾਅਦ ਇਨ੍ਹਾਂ ਦਾ ਰਿਜਲਟ ਸਕੂਲ ਵਲੋਂ ਆਯੋਜਿਤ ਕਰਾਏ ਗਏ ਯੂਨਿਟ ਟੈਸਟ, ਮਿਡ ਟਰਮ ਪ੍ਰੀਖਿਆ, ਪ੍ਰੀ ਬੋਰਡ ਪ੍ਰੀਖਿਆ ਵਿੱਚ ਵਿਦਿਆਰਥੀ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਤੈਅ ਕੀਤਾ ਜਾਵੇਗਾ, ਜਿਸ ਵਿਚ ਵਿਦਿਆਰਥੀ ਨੂੰ ਯੂਨਿਟ ਟੈਸਟ ਲਈ 10 ਅੰਕ , ਮਿਡ ਟਰਮ ਐਗਜਾਮ ਲਈ 30 ਅੰਕ, ਪ੍ਰੀ ਬੋਰਡ ਪ੍ਰੀਖਿਆ ਲਈ 40 ਅੰਕ ਪੂਰਣ ਅੰਕ ਰੱਖਿਆ ਜਾਵੇਗਾ। ਇਸ ਤਿੰਨਾਂ ਸੈਸ਼ਨਾਂ ’ਚੋਂ ਵਿਦਿਆਰਥੀ ਦੇ 80 ਅੰਕ ਅਤੇ 20 ਅੰਕ ਸਕੂਲ ਵਲੋਂ ਕੀਤੇ ਗਏ ਅੰਦਰੂਨੀ ਲੇਖੇ-ਜੋਖੇ ਦੇ ਰੱਖੇ ਜਾਣਗੇ । ਬੋਰਡ ਨੇ ਸ਼ਨੀਵਾਰ ਨੂੰ ਕਿਹਾ ਕਿ ਸਕੂਲਾਂ ਵਿਚ ਇਹ ਲੇਖਾ-ਜੋਖਾ ਤਕਨੀਕ ਅਪਣਾਈ ਜਾਵੇਗੀ ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।