ਝਾਰਖੰਡ : ਸੀ.ਬੀ.ਐੈੱਸ.ਈ. ਪੇਪਰ ਲੀਕ ਮਾਮਲੇ ''ਚ 9 ਨਾਬਾਲਗਾਂ ਸਮੇਤ 12 ਦੀ ਗ੍ਰਿਫਤਾਰੀ

Saturday, Mar 31, 2018 - 04:26 PM (IST)

ਝਾਰਖੰਡ— ਸਮੇਂ ਦੇ ਨਾਲ ਸੀ.ਬੀ.ਐੈੱਸ.ਈ. ਪੇਪਰ ਲੀਕ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਜਾਂਚ ਏਜੰਸੀਆਂ ਮਾਮਲੇ ਦੇ ਅਸਲੀ ਮਾਸਟਰਮਾਈਂਡ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸ਼ੱਕ ਹੈ ਕਿ ਝਾਰਖੰਡ 'ਚ ਹੀ ਪੇਪਰ ਲੀਕ ਦਾ ਮਾਸਟਰਮਾਈਂਡ ਮੌਜ਼ੂਦ ਹਨ ਕਿਉਂਕਿ ਇਸ ਸੂਬੇ ਰਾਜ 'ਚ ਇਕ ਤੋਂ ਬਾਅਦ ਇਕ ਦੋਸ਼ੀਆਂ ਦੀ ਪਕੜ ਜਾਰੀ ਹੈ। ਝਾਰਖੰਡ 'ਚ ਇਕ ਵਾਰ ਫਿਰ 12 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ।
ਸੀ.ਬੀ.ਐੱਸ.ਈ. ਲੀਕ ਮਾਮਲੇ 'ਚ ਝਾਰਖੰਡ ਤੋਂ ਆਈ.ਪੀ.ਸੀ. ਐਕਟ ਤਹਿਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਇਥੇ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ 9 ਨਾਬਾਲਿਗ ਵੀ ਹਨ। ਜਿਨ੍ਹਾਂ 'ਤੇ ਜੁਵੇਨਾਈਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ 6 ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਗਈ ਸੀ।


ਝਾਰਖੰਡ ਦੇ ਚਤਰਾ ਜ਼ਿਲੇ ਦੇ ਐੈੱਸ.ਪੀ. ਨੇ ਇਸ ਬਾਰੇ 'ਚ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ 'ਚ 3 ਦੇ ਖਿਲਾਫ ਆਈ.ਪੀ.ਸੀ. ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਦੋਂਕਿ 9 ਦੋਸ਼ੀਆਂ ਨਾਬਾਲਿਗ ਹਨ। ਇਸ ਲਈ ਇਨ੍ਹਾਂ ਦੇ ਖਿਲਾਫ ਜੁਏਨਾਈਲ ਐਕਟ ਤਹਿਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਐੈੱਸ.ਆਈ.ਟੀ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਅਸੀਂ ਮਾਸਟਰਮਾਈਂਡ ਤੱਕ ਪਹੁੰਚ ਜਾਵਾਂਗੇ।
ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਜਿਨ੍ਹਾਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦਾ ਦਾਅਵਾ ਹੈ ਕਿ ਪ੍ਰੀਖਿਆ ਤੋਂ ਪਹਿਲਾਂ ਇਨ੍ਹਾਂ ਵਿਦਿਆਰਥੀਆਂ ਨੂੰ ਪਟਨਾ 'ਚ ਗਣਿਤ ਦੇ ਪੇਪਰ ਦੀ ਪ੍ਰਕਿਰਿਆ ਦਿੱਤੀ ਗਈ ਸੀ। ਅਜਿਹੇ 'ਚ ਦੋਸ਼ੀਆਂ ਦੀ ਤਲਾਸ਼ 'ਚ ਇਕ ਟੀਮ ਬਿਹਾਰ 'ਚ ਵੀ ਪੜਤਾਲ ਕਰ ਰਹੀ ਹੈ। 12ਵੀਂ ਕਲਾਸ ਦੇ ਅਰਥ ਸ਼ਾਸ਼ਤਰ ਵਿਸ਼ੇ ਦੀ ਪ੍ਰੀਖਿਆ 10 ਅਪ੍ਰੈਲ ਨੂੰ ਆਯੋਜਿਤ ਕਰਵਾਈ ਜਾਵੇਗੀ, ਇਸ ਨਾਲ ਹੀ 10ਵੀਂ ਦੇ ਗਣਿਤ ਦੀ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਨਹੀਂ ਹੋਇਆ ਹੈ।


Related News