CBSE ਦੇ ਹੁਕਮਾਂ ਨੇ ਵਿਦਿਆਰਥੀਆਂ ਦੇ ਛੁਡਵਾਏ ਪਸੀਨੇ

01/17/2020 11:12:49 PM

ਫਰੀਦਾਬਾਦ (ਜ.ਬ.)–ਸੀ.ਬੀ.ਐੱਸ.ਈ. ਦੇ ਹੁਕਮਾਂ ਨਾਲ ਵਿਦਿਆਰਥੀਆਂ ਦੇ ਪਸੀਨੇ ਛੁੱਟ ਗਏ ਹਨ। ਪਹਿਲਾਂ ਤਾਂ ਇਹ ਸਕੂਲ ਆਏ ਨਹੀਂ ਅਤੇ ਹੁਣ ਹਾਜ਼ਰੀਆਂ ਵਧਾਉਣ ਲਈ ਸਕੂਲ ਦੇ ਚੱਕਰ ਕੱਟ ਰਹੇ ਹਨ। ਸੀ. ਬੀ. ਐੱਸ. ਈ. ਨੇ ਸਕੂਲਾਂ ਤੋਂ 75 ਫੀਸਦੀ ਅਟੈਂਡੈਂਸ ਦੀ ਸੂਚੀ ਕੀ ਮੰਗ ਲਈ, ਸਕੂਲਾਂ ਵਿਚ ਭੱਜ-ਦੌੜ ਮਚ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਜਾਂ ਵਿਦਿਆਰਥਣਾਂ ਦੀਆਂ ਹਾਜ਼ਰੀਆਂ ਪੂਰੀਆਂ ਨਹੀਂ ਹਨ, ਉਨ੍ਹਾਂ ਵਿਚ ਹੁਣ ਆਪੋ ਆਪਣੀਆਂ ਹਾਜ਼ਰੀਆਂ ਪੂਰੀਆਂ ਕਰਨ ਵਿਚ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਹ ਹਾਲ ਕੋਈ ਇਕ ਸਕੂਲ ਦਾ ਨਹੀਂ ਬਲਕਿ ਸਾਰੇ ਸਕੂਲਾਂ ਦਾ ਹੈ। ਹਰ ਸਕੂਲ ਵਿਚ ਅੱਠ ਤੋਂ ਦੱਸ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਦੀ ਅਟੈਂਡੈਂਸ 75 ਫੀਸਦੀ ਪੂਰੀ ਨਹੀਂ ਹੈ। ਹੁਣ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਹਾਜ਼ਰੀਆਂ ਪੂਰੀਆਂ ਕਰਵਾਉਣ ਵਿਚ ਲੱਗੇ ਹੋਏ ਹਨ।
ਇਹ ਵਰਣਨਯੋਗ ਹੈ ਕਿ ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਦੇ ਲਈ 75 ਫੀਸਦੀ ਅਟੈਂਡੈਂਸ ਲਾਜ਼ਮੀ ਕਰ ਦਿੱਤੀ ਹੈ, ਨਾਲ ਹੀ ਬੋਰਡ ਨੇ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਅਟੈਂਡੈਂਸ ਸੀਟ ਦੇਣ ਨੂੰ ਕਿਹਾ ਹੈ। ਇਸ ਵਿਚ ਇਹ ਵੇਖਿਆ ਜਾਵੇਗਾ ਕਿ ਕਿੰਨੇ ਵਿਦਿਆਰਥੀ ਅਤੇ ਵਿਦਿਆਰਥਣਾਂ ਦੀ ਹਾਜ਼ਰੀ 75 ਫੀਸਦੀ ਹੈ। ਇਹ ਵੀ ਵਰਣਨਯੋਗ ਹੈ ਕਿ ਸਕੂਲ ਪੰਜ ਫਰਵਰੀ ਤਕ ਅਟੈਂਡੈਂਸ ਦੀ ਸਮੁੱਚੀ ਜਾਣਕਾਰੀ ਭੇਜੇਗਾ ਤੇ ਇਸ ਤੋਂ ਬਾਅਦ ਬੋਰਡ ਨਿਰਣਾ ਲਵੇਗਾ।
ਜਿਨ੍ਹਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦਾ 75 ਫੀਸਦੀ ਅਟੈਂਡੈਂਸ ਨਹੀਂ ਹੋਵੇਗਾ, ਉਹ ਬੋਰਡ ਦੀ ਪ੍ਰੀਖਿਆ ਤੋਂ ਬਾਹਰ ਹੋ ਸਕਦੇ ਹਨ। ਬੋਰਡ ਦੇ ਸੂਤਰਾਂ ਦੀ ਮੰਨੀਏ ਤਾਂ ਜਿਨ੍ਹਾਂ ਦੀ ਅਟੈਂਡੈਂਸ ਪੂਰੀ ਨਹੀਂ ਹੋਵੇਗੀ, ਨੂੰ ਦਾਖਲਾ ਪੱਤਰ ਨਹੀਂ ਭੇਜਿਆ ਜਾਵੇਗਾ। ਇਸ ਦੀ ਜਾਣਕਾਰੀ ਸਮੂਹ ਸਕੂਲਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੇ ਵਿਦਿਆਰਥੀਆਂ ਦੀ ਅਟੈਂਡੈਂਸ ਪੂਰੀ ਨਹੀਂ ਹੈ। ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀ ਸਿਧਾਂਤਕ ਪ੍ਰੀਖਿਆ 15 ਫਰਵਰੀ ਨੂੰ ਸ਼ੁਰੂ ਹੋਵੇਗੀ। ਫਿਲਹਾਲ ਪ੍ਰਯੋਗਿਕ ਪ੍ਰੀਖਿਆ ਦੇ ਲਈ ਕੇਵਲ ਰੋਲ ਨੰਬਰ ਭੇਜਿਆ ਗਿਆ ਹੈ। ਸਿਧਾਂਤਕ ਪ੍ਰੀਖਿਆ ਤੋਂ ਪਹਿਲਾਂ ਫਰਵਰੀ ਦੇ ਪਹਿਲੇ ਹਫਤੇ ਵਿਚ ਦਾਖਲਾ ਪੱਤਰ ਜਾਰੀ ਕੀਤਾ ਜਾਵੇਗਾ।
ਰੀਡਿੰਗ ਚੈਲੰਜ ਮੁਕਾਬਲਾ
ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਸਾਰੇ ਵਿਸ਼ੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਪੜ੍ਹਨ ਵਿਚ ਵਿਦਿਆਰਥੀ ਅਤੇ ਵਿਦਿਆਰਥਣਾਂ ਰੁਚੀ ਨਹੀਂ ਲੈਂਦੀਆਂ। ਹਾਲਾਂਕਿ ਇਹ ਮਨ ਲਾ ਕੇ ਪੜ੍ਹਾਈ ਕਰ ਸਕਣ, ਉਨ੍ਹਾਂ ਦੇ ਅੰਦਰ ਪੜ੍ਹਨ ਨੂੰ ਲੈ ਕੇ ਭਾਵਨਾ ਜਾਗ੍ਰਿਤ ਹੋਵੇ, ਉਸ ਦੇ ਲਈ ਸੀ. ਬੀ. ਐੱਸ. ਈ. ਸਾਰੇ ਸਬੰਧਤ ਸਕੂਲਾਂ ਵਿਚ ਰੀਡਿੰਗ ਚੈਲੰਜ ਮੁਕਾਬਲੇ ਕਰਵਾਏਗਾ। ਬੋਰਡ ਵਲੋਂ ਵੈੱਬਸਾਈਟ ’ਤੇ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਇਹ ਮੁਕਾਬਲਾ ਦੋ ਪੜਾਵਾਂ ਵਿਚ ਆਯੋਜਿਤ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਗੰਭੀਰ ਬਣਾਉਣ ਦੇ ਲਈ ਸੀ.ਬੀ.ਐੱਸ.ਈ. ਨੇ ਰੀਡਿੰਗ ਚੈਲੰਜ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਬਾਰੇ ਵਿਚ ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹਦਾਇਤਾਂ ਅਧੀਨ ਇਸ ਮੁਕਾਬਲੇ ਨੂੰ ਦੋ ਪੜਾਵਾਂ ਵਿਚ ਆਯੋਜਿਤ ਕਰਵਾਇਆ ਜਾਵੇਗਾ। ਪਹਿਲੇ ਪੜਾਅ ਅਤੇ ਦੂਸਰੇ ਪੜਾਅ ਦੀਆਂ ਸਰਗਰਮੀਆਂ ਅੱਡੋ-ਅੱਡ ਹੋਣਗੀਆਂ। ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ।
ਬਿਹਤਰ ਪ੍ਰਦਰਸ਼ਨ ਵਾਲੇ ਨੂੰ ਮੈਰਿਟ ਸਰਟੀਫਿਕੇਟ
ਬੋਰਡ ਵਲੋਂ ਹੋਣ ਵਾਲੇ ਇਸ ਰੀਡਿੰਗ ਟੈਸਟ (ਮੁਕਾਬਲਾ) ਵਿਚ ਸਕੂਲਾਂ ਨੂੰ ਪੇਪਰ ਭੇਜੇ ਜਾਣਗੇ। ਮੁਕਾਬਲੇ ਵਿਚ 8ਵੀਂ, 9ਵੀਂ ਤੇ 10ਵੀਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀ ਸ਼ਾਮਲ ਹੋਣਗੇ। ਵਧੀਆ ਪ੍ਰਦਰਸ਼ਨ ਕਰਨ ਵਾਲੇ ਪਹਿਲੇ 50 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਬੋਰਡ ਵਲੋਂ ਮੈਰਿਟ ਸਰਟੀਫਿਕੇਟ ਦਿੱਤੇ ਜਾਣਗੇ। ਇਹੀ ਨਹੀ, ਦੂਸਰੇ ਪੜਾਅ ਵਿਚ ਹਰ ਸਕੂਲ ਤੋਂ ਉਨ੍ਹਾਂ ਵਿਦਿਆਰਥੀਆਂ, ਵਿਦਿਆਰਥਣਾਂ ਨੂੰ ਚੁਣਿਆ ਜਾਵੇਗਾ, ਜਿਨ੍ਹਾਂ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੋਵੇਗਾ। ਇਨ੍ਹਾਂ ਸਾਰਿਆਂ ਨੂੰ ਆਨਲਾਈਨ ਪਾਰਲੀਮੈਂਟ ਸਰਟੀਫਿਕੇਟ ਦਿੱਤਾ ਜਾਵੇਗਾ।
ਤਿੰਨ ਅਧਿਆਪਕ ਜਾਂਚ ਕਰਨਗੇ ਵਿਗਿਆਨ ਦੀਆਂ ਉੱਤਰ-ਕਾਪੀਆਂ ਦੀ
ਸੀ.ਬੀ.ਐੱਸ.ਈ. ਭਾਵ ਕੇਂਦਰੀ ਮਾਧਿਅਮਕ ਸਿੱਖਿਆ ਬੋਰਡ ਨੇ ਇਸ ਵਾਰ ਉੱਤਰ-ਕਾਪੀਆਂ ਦੇ ਮੁੱਲਾਂਕਣ ਦੀ ਪ੍ਰਕਿਰਿਆ ਨੂੰ ਤਰੁੱਟੀ ਰਹਿਤ ਬਣਾਉਣ ਅਤੇ ਸਮੇਂ ਸਿਰ ਪੂਰਾ ਕਰਨ ਦੇ ਲਈ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ। 10ਵੀਂ ਵਿਗਿਆਨ ਦੀਆਂ ਉੱਤਰ ਕਾਪੀਆਂ ਨੂੰ ਭੌਤਿਕ ਵਿਗਿਆਨ ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੇ ਤਿੰਨ ਵੱਖ-ਵੱਖ ਅਧਿਆਪਕ ਜਾਂਚਣਗੇ। ਦਰਅਸਲ ਉੱਤਰ ਕਾਪੀਆਂ ਦੇ ਜਾਂਚਣ ਦੀ ਪ੍ਰਕਿਰਿਆ ਵਿਚ ਕੋਈ ਗਲਤੀ ਨਾ ਹੋਵੇ ਇਸ ’ਤੇ ਬੋਰਡ ਧਿਆਨ ਦੇ ਰਿਹਾ ਹੈ।


Sunny Mehra

Content Editor

Related News