CBSE ਨੇ ਲਾਂਚ ਕੀਤੀ ‘ਦੋਸਤ ਫਾਰ ਲਾਈਫ’ ਐਪ, ਵਿਦਿਆਰਥੀਆਂ ਨੂੰ ਮਿਲਣਗੀਆਂ ਇਹ ਖ਼ਾਸ ਸਹੂਲਤਾਂ

05/08/2021 4:35:44 PM

ਗੈਜੇਟ ਡੈਸਕ– ਸੀ.ਬੀ.ਐੱਸ.ਈ. ਨੇ 9ਵੀਂ ਅਤੇ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਨਵੀਂ ਕਾਊਂਸਲਿੰਗ ਐਪ ਲਾਂਚ ਕਰ ਦਿੱਤੀ ਹੈ। ਇਸ ਐਪ ਦਾ ਨਾਂ ‘ਸੀ.ਬੀ.ਐੱਸ.ਈ. ਦੋਸਤ ਫਾਰ ਲਾਈਫ’ ਰੱਖਿਆ ਗਿਆ ਹੈ। ਇਸ ਰਾਹੀਂ ਵਿਦਿਆਰਥੀਆਂ ਨੂੰ ਪ੍ਰੀਖਿਆ ਨਾਲ ਹੋਣ ਵਾਲੇ ਤਣਾਅ ਨੂੰ ਕਿਵੇਂ ਦੂਰ ਰੱਖਿਆ ਜਾਵੇ, ਇਹ ਦੱਸਿਆ ਜਾਵੇਗਾ। ਇਸ ਐਪ ’ਚ ਖ਼ਾਸ ਕਾਊਂਸਲਿੰਗ ਸੈਸ਼ਨ ਉਪਲੱਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮਾਹਿਰਾਂ ਦੀ ਸਲਾਹ ਵੀ ਦਿੱਤੀ ਜਾਵੇਗੀ, ਉਥੇ ਹੀ ਵਿਦਿਆਰਥੀਆਂ ਦੀ ਮਾਨਸਿਕ ਸਥਿਤੀ ਨੂੰ ਠੀਕ ਰੱਖਣ ਲਈ ਵੀ ਸੁਝਾਅ ਦਿੱਤੇ ਜਾਣਗੇ। ਇਸ ਕਾਊਂਸਲਿੰਗ ਐਪ ’ਚ ਕੋਵਿਡ-19 ਸੰਬੰਧਿਤ ਪ੍ਰੋਟੋਕੋਲ ਅਤੇ ਆਡੀਓ-ਵਿਜ਼ੁਅਲ ਮੈਸੇਜ ਵੀ ਮਿਲਣਗੇ। 

ਐਪ ਰਾਹੀਂ ਅਨੁਭਵੀ ਕਾਊਂਸਲਰ ਅਤੇ ਪ੍ਰਿੰਸੀਪਲ ਦੁਆਰਾ ਲਾਈਵ ਕਾਊਂਸਲਿੰਗ ਸੈਸ਼ਨ ਦਾ ਸੰਚਾਲਨ ਕੀਤਾ ਜਾਵੇਗਾ। ਇਸ ਲਈ ਵਿਦਿਆਰਥੀਆਂ ਤੋਂ ਕੋਈ ਫੀਸ ਵੀ ਨਹੀਂ ਲਈ ਜਾਵੇਗੀ। ਇਸ ਸੈਸ਼ਨ ਦਾ ਆਯੋਜਨ ਹਫਤੇ ’ਚ ਤਿੰਨ ਦਿਨ- ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੋਵੇਗਾ। ਸਮਾਂ ਸਵੇਰੇ 9:30 ਤੋਂ 1:30 ਵਜੇ ਤਕ ਹੋਵੇਗਾ, ਉਥੇ ਹੀ ਸ਼ਾਮ ਨੂੰ ਇਕ ਸਲਾਟ 5:30 ਤੋਂ ਸ਼ੁਰੂ ਹੋਵੇਗਾ। ਐਪ ’ਚ 12ਵੀਂ ਤੋਂ ਬਾਅਦ ਵਿਦਿਆਰਥੀਆਂ ਨੂੰ ਅੱਗੇ ਭਵਿੱਖ ਦੀ ਵੀ ਸਲਾਹ ਮਿਲੇਗੀ। ਇਸ ਤੋਂ ਇਲਾਵਾ 10 ਮਈ 2021 ਨੂੰ ਸੀ.ਬੀ.ਐੱਸ.ਈ. ਬੋਰਡ ਇਸ ਐਪ ਰਾਹੀਂ ਆਪਣਾ ਸਾਲਾਨਾ ਕਾਊਂਸਲਿੰਗ ਪ੍ਰੋਗਰਾਮ ਵੀ ਸ਼ੁਰੂ ਕਰਨ ਵਾਲੀ ਹੈ। 


Rakesh

Content Editor

Related News