CBSE ਨੇ ਜਾਰੀ ਕੀਤੀ 10ਵੀਂ ਅਤੇ 12ਵੀਂ ਦੇ ਪਹਿਲੇ ਟਰਮ ਦੀ ਡੇਟਸ਼ੀਟ, ਨਵੰਬਰ-ਦਸੰਬਰ ''ਚ ਹੋਣਗੀਆਂ ਪ੍ਰੀਖਿਆਵਾਂ

10/18/2021 10:21:53 PM

ਨਵੀਂ ਦਿੱਲੀ : ਕੇਂਦਰੀ ਮਿਡਲ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ 10ਵੀਂ ਅਤੇ 12ਵੀਂ ਜਮਾਤਾਂ ਦੀ ਪਹਿਲੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਸੀ.ਬੀ.ਐੱਸ.ਈ. ਬੋਰਡ ਵੱਲੋਂ ਅਧਿਕਾਰਤ ਤੌਰ 'ਤੇ ਦੱਸਿਆ ਗਿਆ ਹੈ ਕਿ ਪਹਿਲੇ ਟਰਮ ਦੀ ਪ੍ਰੀਖਿਆ ਨਵੰਬਰ-ਦਸੰਬਰ ਵਿੱਚ ਹੋਣਗੀਆਂ। ਹਾਲਾਂਕਿ, ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ 'ਤੇ ਕਿਹਾ ਸੀ ਕਿ ਅਜੇ ਪਹਿਲੇ ਟਰਮ ਲਈ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ - ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਕਦੇ ਸ਼੍ਰੀਨਗਰ ਤੱਕ ਵੀ ਨਹੀਂ ਵੜੇ: ਸੱਤਿਆਪਾਲ ਮਲਿਕ

ਬੋਰਡ ਨੇ ਕਿਹਾ ਕਿ ਪ੍ਰੀਖਿਆ ਵਿਕਲਪਿਕ ਹੋਵੇਗੀ ਅਤੇ ਹਰ ਇੱਕ ਪ੍ਰਸ਼ਨਪਤਰ ਨੂੰ ਹੱਲ ਕਰਨ ਲਈ ਵਿਦਿਆਰਥੀਆਂ ਕੋਲ 90 ਮਿੰਟ (ਡੇਢ ਘੰਟਿਆਂ) ਦਾ ਸਮਾਂ ਹੋਵੇਗਾ। ਪ੍ਰੀਖਿਆ ਸਰਦੀਆਂ ਦੇ ਕਾਰਨ ਸਵੇਰੇ 10:30 ਦੇ ਸਥਾਨ 'ਤੇ 11:30 ਤੋਂ ਸ਼ੁਰੂ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News