CBSE ਬੋਰਡ 10ਵੀਂ-12ਵੀਂ ਦੀ ਡੇਟਸ਼ੀਟ ਜਾਰੀ, ਸਿੱਖਿਆ ਮੰਤਰੀ ਨੇ ਦਿੱਤੀ ਇਹ ਸੂਚਨਾ

Tuesday, Feb 02, 2021 - 05:40 PM (IST)

CBSE ਬੋਰਡ 10ਵੀਂ-12ਵੀਂ ਦੀ ਡੇਟਸ਼ੀਟ ਜਾਰੀ, ਸਿੱਖਿਆ ਮੰਤਰੀ ਨੇ ਦਿੱਤੀ ਇਹ ਸੂਚਨਾ

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੀ 10ਵੀਂ-12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਅੱਜ ਯਾਨੀ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ 4 ਮਈ ਤੋਂ 10 ਜੂਨ 2021 ਤੱਕ ਆਫ਼ਲਾਈਨ ਮੋਡ 'ਚ ਆਯੋਜਿਤ ਕੀਤੀਆਂ ਜਾਣਗੀਆਂ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਪ੍ਰੀਖਿਆ ਦਾ ਸਮਾਂ ਅਤੇ ਪੂਰਾ ਸ਼ੈਡਿਊਲ ਚੈੱਕ ਕਰ ਸਕਣਗੇ। ਬੋਰਡ ਪ੍ਰੀਖਿਆ ਦੇ ਨਤੀਜੇ 15 ਜੁਲਾਈ ਤੱਕ ਐਲਾਨ ਕੀਤੇ ਜਾ ਸਕਦੇ ਹਨ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕਾ ਨੇ ਲਾਈਵ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਪ੍ਰੀਖਿਆ ਨੂੰ ਲੈ ਕੇ ਮਿਹਨਤ ਕਰਨ ਦੇ ਨਾਲ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਿੱਖਿਆ ਮੰਤਰੀ ਨੇ ਟਵੀਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ,''ਇਸ ਤਰ੍ਹਾਂ ਅਸੀਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਰਹੇ ਹਨ, ਕ੍ਰਿਪਾ ਭਰੋਸਾ ਰਹੇ, ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਪ੍ਰੀਖਿਆ ਤੁਹਾਡੇ ਲਈ ਸਹੀ ਢੰਗ ਨਾਲ ਚੱਲੇ, ਗੁੱਡ ਲਕ!

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦਾ ਬੋਝ ਨਾ ਲੈਂਦੇ ਹੋਏ ਬਿਨਾਂ ਪਰੇਸ਼ਾਨ ਦੇ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਨਲਾਈਨ ਐਜ਼ੂਕੇਸ਼ਨ 'ਚ ਬੱਚਿਆਂ ਦੇ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਵੀ ਸ਼ਲਾਘਾ ਹੈ। ਸਿੱਖਿਆ ਮੰਤਰੀ ਨੇ ਬੱਚਿਆਂ ਨੂੰ ਕੋਵਿਡ ਦੇ ਡਰ ਨੂੰ ਵੀ ਮਨ 'ਚੋਂ ਕੱਢਣ ਦੀ ਗੱਲ ਕਹੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ 2-2 ਕੋਵਿਡ ਵੈਕਸੀਨ ਲੈ ਕੇ ਆਏ ਹਨ, ਅਜਿਹੇ 'ਚ ਕੋਰੋਨਾ ਦਾ ਡਰ ਮਨ 'ਚੋਂ ਕੱਢ ਦਿਓ। ਪ੍ਰੀਖਿਆ ਦੇ ਸਮੇਂ ਕੋਵਿਡ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ। ਤੁਹਾਨੂੰ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਸ਼ੁੱਭਕਾਮਨਾਵਾਂ। ਮੈਨੂੰ ਉਮੀਦ ਹੈ ਕਿ ਅੱਜ ਸਾਰੇ ਬੱਚੇ ਇਸ ਸਮੇਂ ਦੀ ਸਹੀ ਵਰਤੋਂ ਕਰਨ।


author

DIsha

Content Editor

Related News