CBSE ਵਿਦਿਆਰਥੀਆਂ ਲਈ ਵੱਡੀ ਖ਼ਬਰ, 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਤਾਰੀਖ਼ ਜਾਰੀ

Friday, Mar 11, 2022 - 05:34 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ 10ਵੀਂ ਅਤੇ 12ਵੀਂ ਜਮਾਤ ਦੇ ਦੂਜੇ ਪੜਾਅ ਦੀ ਬੋਰਡ ਪ੍ਰੀਖਿਆ 26 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਪਿਛਲੇ ਸਾਲ ਸੀ.ਬੀ.ਐੱਸ.ਈ. ਨੇ ਐਲਾਨ ਕੀਤਾ ਸੀ ਕਿ 2022 ਲਈ ਬੋਰਡ ਪ੍ਰੀਖਿਆ 2 ਪੜਾਵਾਂ 'ਚ ਆਯੋਜਿਤ ਕੀਤੀ ਜਾਵੇਗੀ। ਇਸ ਦੇ ਅਧੀਨ ਪਹਿਲੇ ਪੜਾਅ ਦੀ ਪ੍ਰੀਖਿਆ ਪਹਿਲਾਂ ਹੀ ਆਯੋਜਿਤ ਕੀਤੀ ਜਾ ਚੁਕੀ ਹੈ ਅਤੇ ਦੋਵੇਂ ਜਮਾਤਾਂ ਲਈ ਦੂਜੇ ਪੜਾਅ ਦੀ ਪ੍ਰੀਖਿਆ 26 ਅਪ੍ਰੈਲ ਤੋਂ ਆਯੋਜਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੇਜਰੀਵਾਲ ਦੀ PM ਮੋਦੀ ਨੂੰ ਅਪੀਲ, ਦਿੱਲੀ 'ਚ ਹੋਣ ਦਿਓ ਨਗਰ ਨਿਗਮ ਚੋਣਾਂ

ਬੋਰਡ ਨੇ ਸ਼ੁੱਕਰਵਾਰ ਨੂੰ ਤਾਰੀਖ਼ ਜਾਰੀ ਕਰਦੇ ਹੋਏ ਕਿਹਾ ਕਿ ਦੋਵੇਂ ਪ੍ਰੀਖਿਆ ਵਿਚਾਲੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪੂਰਾ ਅੰਤਰ ਰੱਖਿਆ ਗਿਆ ਹੈ ਕਿ ਮਹਾਮਾਰੀ ਕਾਰਨ ਸਕੂਲ ਬੰਦ ਸਨ। ਇਸ 'ਚ ਕਿਹਾ ਗਿਆ ਹੈ,''ਮਹਾਮਾਰੀ ਕਾਰਨ ਸਕੂਲਾਂ ਦੇ ਬੰਦ ਰਹਿਣ ਨਾਲ ਪੜ੍ਹਾਈ ਦਾ ਨੁਕਸਾਨ ਹੋਇਆ, ਇਸ ਲਈ ਦੋਵੇਂ ਜਮਾਤਾਂ 'ਚ ਲਗਭਗ ਸਾਰੇ ਵਿਸ਼ਿਆਂ 'ਚ ਦੋਹਾਂ ਪ੍ਰੀਖਿਆ ਵਿਚਾਲੇ ਸਮੇਂ ਦਾ ਪੂਰਾ ਅੰਤਰ ਰੱਖਿਆ ਗਿਆ ਹੈ।'' ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਤਾਰੀਖ਼ ਤਿਆਰ ਕਰਦੇ ਹੋਏ ਜੇ.ਈ.ਈ. ਮੇਨ ਸਮੇਤ ਹੋਰ ਪ੍ਰੀਖਿਆਵਾਂ ਦਾ ਵੀ ਧਿਆਨ ਰੱਖਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News