PSEB ਤੋਂ ਬਾਅਦ ਹੁਣ CBSE ਨੇ ਵੀ ਐਲਾਨਿਆ 12ਵੀਂ ਦਾ Result ! ਇੰਝ ਕਰੋ ਚੈੱਕ
Wednesday, May 13, 2026 - 01:57 PM (IST)
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਨਤੀਜਿਆਂ ਦਾ ਲਿੰਕ ਉਮੰਗ ਐਪ 'ਤੇ ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਆਪਣਾ ਰੋਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦਰਜ ਕਰਕੇ ਆਪਣੇ ਨਤੀਜੇ ਦੇਖ ਸਕਦੇ ਹਨ। ਉਮੰਗ ਐਪ ਤੋਂ ਇਲਾਵਾ, ਵਿਦਿਆਰਥੀ ਸੀਬੀਐੱਸਈ ਦੀਆਂ ਅਧਿਕਾਰਤ ਵੈੱਬਸਾਈਟਾਂ, cbse.gov.in ਅਤੇ cbseresults.nic.in ਅਤੇ DigiLocker 'ਤੇ ਵੀ ਆਪਣੇ 12ਵੀਂ ਦੇ ਨਤੀਜੇ ਦੇਖ ਸਕਦੇ ਹਨ। ਇਸ ਸਾਲ, ਸੀਬੀਐੱਸਈ 12ਵੀਂ ਦਾ ਨਤੀਜਾ 85 ਫੀਸਦੀ ਰਿਹਾ। ਨਤੀਜਿਆਂ 'ਚ ਪਿਛਲੇ ਸਾਲ ਤੋਂ ਤਿੰਨ ਫੀਸਦੀ ਵੱਧ ਦੀ ਕਮੀ ਆਈ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਪਿਛਲੇ 2 ਸਾਲਾਂ ਤੋਂ, ਸੀਬੀਐੱਸਈ 13 ਮਈ ਨੂੰ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਰਿਹਾ ਹੈ। ਇਸ ਸਾਲ, ਬੋਰਡ ਨੇ 13 ਮਈ ਨੂੰ ਵੀ ਨਤੀਜੇ ਜਾਰੀ ਕੀਤੇ। ਕੁਝ ਦੇਰ ਪਹਿਲਾਂ ਹੀ ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ (ਪੀਐੱਸਈਬੀ) ਨੇ ਵੀ 12ਵੀਂ ਦਾ ਰਿਜਲਟ ਜਾਰੀ ਕੀਤਾ ਹੈ। ਕੋਵਿਡ-19 ਮਹਾਮਾਰੀ ਤੋਂ ਬਾਅਦ, CBSE ਨੇ ਟੌਪਰਾਂ ਦੀ ਸੂਚੀ ਜਾਰੀ ਕਰਨਾ ਬੰਦ ਕਰ ਦਿੱਤਾ ਹੈ, ਜੋ ਕਿ ਅੱਜ ਵੀ ਜਾਰੀ ਹੈ।
12ਵੀਂ ਦੇ ਨਤੀਜੇ ਇਨ੍ਹਾਂ 5 ਤਰੀਕਿਆਂ ਨਾਲ ਦੇਖ ਸਕਦੇ ਹੋ 12ਵੀਂ ਦੇ ਨਤੀਜੇ
- CBSE ਦੀ ਅਧਿਕਾਰਤ ਵੈੱਬਸਾਈਟ - cbse.gov.in, results.cbse.nic.in, ਜਾਂ cbseresults.nic.in
- DigiLocker - digilocker.gov.in 'ਤੇ
- ਉਮੰਗ ਐਪ 'ਤੇ - web.umang.gov.in
- SMS ਰਾਹੀਂ
- ਇੰਟਰਐਕਟਿਵ ਵੌਇਸ ਰਿਸਪਾਂਸ ਸਿਸਟਮ (IVRS) ਨੰਬਰ 'ਤੇ ਕਾਲ ਕਰਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
