ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ ''ਤੇ ਰਾਹੁਲ ਦਾ ਹਮਲਾ, ''ਚੋਣ ਰਾਹਤ ਖ਼ਤਮ, ਹੁਣ ਮਹਿੰਗਾਈ ਦੀ ਮਾਰ''

Friday, May 01, 2026 - 03:42 PM (IST)

ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ ''ਤੇ ਰਾਹੁਲ ਦਾ ਹਮਲਾ, ''ਚੋਣ ਰਾਹਤ ਖ਼ਤਮ, ਹੁਣ ਮਹਿੰਗਾਈ ਦੀ ਮਾਰ''

ਨਵੀਂ ਦਿੱਲੀ- ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕਿਹਾ ਕਿ ਉਨ੍ਹਾਂ ਨੇ ਪਹਿਲੇ ਹੀ ਚਿਤਾਵਨੀ ਦਿੱਤੀ ਸੀ ਕਿ ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਵਧੇਗੀ ਅਤੇ ਹੁਣ ਉਹੀ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਇਕ ਹੀ ਦਿਨ 'ਚ 993 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ 'ਚੋਣ ਬਿੱਲ' ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਫਰਵਰੀ ਤੋਂ ਹੁਣ ਤੱਕ ਸਿਲੰਡਰ ਦੀ ਕੀਮਤ 1,380 ਰੁਪਏ ਤੱਕ ਵਧ ਚੁੱਕੇ ਹਨ, ਜੋ ਸਿਰਫ਼ 3 ਮਹੀਨਿਆਂ 'ਚ ਕਰੀਬ 81 ਫੀਸਦੀ ਦਾ ਵਾਧਾ ਹੈ। 

PunjabKesari

ਕਾਂਗਰਸ ਨੇਤਾ ਨੇ ਕਿਹਾ ਕਿ ਇਸ ਵਾਧੇ ਦਾ ਸਿੱਧਾ ਅਸਰ ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ 'ਤੇ ਪਵੇਗਾ। 'ਚਾਹਵਾਲਾ, ਢਾਬਾ, ਹੋਟਲ, ਬੇਕਰੀ ਅਤੇ ਹਲਵਾਈ ਸਾਰਿਆਂ ਦੀ ਰਸੋਈ 'ਤੇ ਇਸ ਦਾ ਬੋਝ ਵਧੇਗਾ ਅਤੇ ਇਸ ਦਾ ਅਸਰ ਆਮ ਜਨਤਾ ਦੀ ਥਾਲੀ 'ਤੇ ਦਿਖਾਈ ਦੇਵੇਗਾ। ਰਾਹੁਲ ਗਾਂਧੀ ਨੇ ਅੱਗੇ ਸ਼ੱਕ ਜਤਾਇਆ ਕਿ ਗੈਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਸਸਤਾ ਸੀ, ਉਦੋਂ ਸਰਕਾਰ ਨੇ ਮੁਨਾਫ਼ਾ ਕਮਾਇਆ ਅਤੇ ਹੁਣ ਕੀਮਤਾਂ ਵਧਣ 'ਤੇ ਇਸ ਦਾ ਬੋਝ ਆਮ ਜਨਤਾ 'ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਯਾਦ ਦਿਵਾਇਆ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਮਹਿੰਗਾਈ ਵਧਣ ਦੀ ਗੱਲ ਕਹੀ ਸੀ। 29 ਅਪ੍ਰੈਲ ਤੋਂ ਬਾਅਦ ਦੇਖੋ ਪੈਟਰੋਲ, ਡੀਜ਼ਲ ਸਭ ਮਹਿੰਗਾ ਹੋਵੇਗਾ। ਕਾਂਗਰਸ ਆਗੂ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 'ਸਰਕਾਰ ਸਸਤੇ ਦਾ ਫਾਇਦ ਖੁਦ ਚੁੱਕਦੀ ਹੈ ਅਤੇ ਮਹਿੰਗਾਈ ਦਾ ਬੋਝ ਜਨਤਾ 'ਤੇ ਪਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News