ਓਡੀਸ਼ਾ ਰੇਲ ਹਾਦਸੇ ਵਾਲੀ ਜਗ੍ਹਾ ''ਤੇ ਪਹੁੰਚੀ CBI ਦੀ ਟੀਮ, ਸ਼ੁਰੂ ਕੀਤੀ ਜਾਂਚ

Tuesday, Jun 06, 2023 - 06:49 AM (IST)

ਓਡੀਸ਼ਾ ਰੇਲ ਹਾਦਸੇ ਵਾਲੀ ਜਗ੍ਹਾ ''ਤੇ ਪਹੁੰਚੀ CBI ਦੀ ਟੀਮ, ਸ਼ੁਰੂ ਕੀਤੀ ਜਾਂਚ

ਨੈਸ਼ਨਲ ਡੈਸਕ: CBI ਦੀ 10 ਮੈਂਬਰੀ ਟੀਮ ਨੇ ਸੋਮਵਾਰ ਨੂੰ ਬਾਲਾਸੋਰ ਰੇਲ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਤੇ ਆਪਣੀ ਜਾਂਚ ਸ਼ੁਰੂ ਕੀਤੀ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸਾ: ਸਰਕਾਰ ਨੂੰ 'ਲਾਸ਼ਾਂ ਦਾ ਵਪਾਰ' ਹੋਣ ਦਾ ਖ਼ਦਸ਼ਾ, ਰੋਕਣ ਲਈ ਕੀਤਾ ਜਾਵੇਗਾ ਇਹ ਕੰਮ

ਖੁਰਦਾ ਰੋਡ ਮੰਡਲ ਦੇ ਡੀਆਰਐੱਮ ਆਰ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਸੀ.ਬੀ.ਆਈ. ਜਾਂਚ ਸ਼ੁਰੂ ਹੋ ਗਈ ਹੈ ਪਰ ਵਿਸਥਾਰਤ ਵੇਰਵਾ ਅਜੇ ਉਪਲਬਧ ਨਹੀਂ ਹੈ। ਰੇਲਵੇ ਬੋਰਡ ਨੇ ਐਤਵਾਰ ਨੂੰ ਹਾਦਸੇ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ।


author

Anmol Tagra

Content Editor

Related News