‘ਨੀਟ’ ਪੇਪਰ ਲੀਕ ਮਾਮਲਾ : ਝਾਰਖੰਡ ’ਚ ਪ੍ਰਿੰਸੀਪਲ ਤੇ ਵਾਈਸ-ਪ੍ਰਿੰਸੀਪਲ ਗ੍ਰਿਫਤਾਰ
Saturday, Jun 29, 2024 - 12:10 AM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਸ਼ੁੱਕਰਵਾਰ ਨੀਟ ਯੂ. ਜੀ. ਪੇਪਰ ਲੀਕ ਮਾਮਲੇ ’ਚ ਝਾਰਖੰਡ ਦੇ ਹਜ਼ਾਰੀਬਾਗ ਸਥਿਤ ਇਕ ਸਕੂਲ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਓਏਸਿਸ ਸਕੂਲ ਦੇ ਪ੍ਰਿੰਸੀਪਲ ਅਹਿਸਾਨ ਉਲ ਹੱਕ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵਲੋਂ 5 ਮਈ ਨੂੰ ਕਰਵਾਈ ਗਈ ਮੈਡੀਕਲ ਦਾਖਲਾ ਪ੍ਰੀਖਿਆ ਲਈ ਹਜ਼ਾਰੀਬਾਗ ਦਾ ਸਿਟੀ ਕੋਆਰਡੀਨੇਟਰ ਬਣਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਵਾਈਸ ਪ੍ਰਿੰਸੀਪਲ ਇਮਤਿਆਜ਼ ਆਲਮ ਨੂੰ ਓਏਸਿਸ ਸਕੂਲ ਦਾ ਸੁਪਰਵਾਈਜ਼ਰ ਤੇ ਸੈਂਟਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਸੀ. ਬੀ. ਆਈ. ਵਲੋਂ ਪੇਪਰ ਲੀਕ ਮਾਮਲੇ ’ਚ ਜ਼ਿ ਲੇ ਦੇ 5 ਹੋਰ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਨੇ ਵਿਸਥਾਰਪੂਰਵਕ ਪੁੱਛਗਿੱਛ ਪਿੱਛੋਂ ਹੱਕ ਤੇ ਆਲਮ ਨੂੰ ਗ੍ਰਿਫਤਾਰ ਕੀਤਾ। ਬਿਹਾਰ ਪੁਲਸ ਦੀ ਆਰਥਿਕ ਅਪਰਾਧ ਯੂਨਿਟ ਦੀ ਜਾਂਚ ਦੌਰਾਨ ਦੋਵੇਂ ਮੁਲਜ਼ਮ ਸ਼ੱਕ ਦੇ ਘੇਰੇ ’ਚ ਆਏ ਸਨ।