ਰਾਬੜੀ ਦੇਵੀ ਦੇ ਘਰ ਪੁੱਜੀ CBI, ਅਰਵਿੰਦ ਕੇਜਰੀਵਾਲ ਬੋਲੇ- ਵਿਰੋਧੀ ਨੇਤਾਵਾਂ ਨੂੰ ਪਰੇਸ਼ਾਨ ਕਰਨਾ ਗਲਤ ਹੈ
Monday, Mar 06, 2023 - 01:22 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਸੀ.ਬੀ.ਈ. ਦਲ ਦੇ ਜਾਣ ਨੂੰ ਲੈ ਕੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਪਰੇਸ਼ਾਨ ਕਰਨਾ ਗਲਤ ਹੈ।
ਇਹ ਵੀ ਪੜ੍ਹੋ : ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲਾ : CBI ਦਲ ਰਾਬੜੀ ਦੇਵੀ ਦੇ ਘਰ ਪੁੱਜਿਆ
ਦੱਸਣਯੋਗ ਹੈ ਕਿ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਤੋਂ ਉਨ੍ਹਾਂ ਦੇ ਸਰਕਾਰੀ ਘਰ ਸੀ.ਬੀ.ਆਈ. ਦੀ ਟੀਮ ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ 'ਚ ਪੁੱਛ-ਗਿੱਛ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਰ ਕੋਈ ਤਲਾਸ਼ੀ ਨਹੀਂ ਹੋਈ ਜਾਂ ਕੋਈ ਛਾਪਾ ਨਹੀਂ ਮਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਨੇ ਇਸ ਮਾਮਲੇ 'ਚ ਪਹਿਲਾਂ ਹੀ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ ਅਤੇ ਵਿਸ਼ੇਸ਼ ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਹੋਰ ਲੋਕਾਂ ਨੂੰ 15 ਮਾਰਚ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਇਹ ਮਾਮਲਾ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ ਤੋਹਫ਼ੇ 'ਚ ਜ਼ਮੀਨ ਦੇ ਕੇ ਜਾਂ ਜ਼ਮੀਨ ਵੇਚਣ ਦੇ ਬਦਲੇ 'ਚ ਰੇਲਵੇ 'ਚ ਨੌਕਰੀ ਦਿੱਤੇ ਜਾਣ ਨਾਲ ਸੰਬੰਧਤ ਹੈ। ਇਹ ਮਾਮਲਾ ਉਦੋਂ ਦਾ ਹੈ, ਜਦੋਂ ਪ੍ਰਸਾਦ 2004 ਤੋਂ 2009 ਵਿਚਾਲੇ ਰੇਲ ਮੰਤਰੀ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ