ਯੈਸ ਬੈਂਕ ਘੁਟਾਲਾ ''ਚ ਸੀ.ਬੀ.ਆਈ. ਨੇ ਵਧਾਵਨ ਭਰਾਵਾਂ ਨੂੰ ਲਿਆ ਹਿਰਾਸਤ ''ਚ

Sunday, Apr 26, 2020 - 07:03 PM (IST)

ਯੈਸ ਬੈਂਕ ਘੁਟਾਲਾ ''ਚ ਸੀ.ਬੀ.ਆਈ. ਨੇ ਵਧਾਵਨ ਭਰਾਵਾਂ ਨੂੰ ਲਿਆ ਹਿਰਾਸਤ ''ਚ

ਨਵੀਂ ਦਿੱਲੀ (ਪ.ਸ.)- ਸੀ.ਬੀ.ਆਈ. ਨੇ ਯੈੱਸ ਬੈਂਕ ਘੁਟਾਲੇ 'ਚ ਡੀ.ਐਚ.ਐਲ.ਐਫ. ਦੇ ਪ੍ਰਮੋਟਰ ਕਪਿਲ ਵਧਾਵਨ ਆਰ.ਕੇ.ਡਬਲਿਊ. ਡਿਵੈਲਪਰਸ ਦੇ ਪ੍ਰਮੋਟਰਸ ਧੀਰਜ ਵਧਾਵਨ ਨੂੰ ਮਹਾਬਲੇਸ਼ਵਰ ਤੋਂ ਹਿਰਾਸਤ ਵਿਚ ਲੈ ਲਿਆ। ਵਧਾਵਨ ਭਰਾ ਯੈਸ ਬੈਂਕ ਦੇ ਸਾਬਕਾ ਮੁੱਖ ਕਾਰਜਕਾਰੀ ਅਤੇ ਆਰ.ਕੇ.ਡਬਲਿਊ. ਰਾਣਾ ਕਪੂਰ ਅਤੇ ਹੋਰਾਂ ਦੇ ਖਿਲਾਫ ਰਿਸ਼ਵਤਖੋਰੀ ਦੇ ਮਾਮਲੇ ਵਿਚ ਦਰਜ ਸੀ.ਬੀ.ਆਈ. ਦੀ ਐਫ.ਆਈ.ਆਰ. ਵਿਚ ਦੋਸ਼ੀ ਹੈ। ਏਜੰਸੀ ਦਾ ਦੋਸ਼ ਹੈ ਕਿ ਉਨ੍ਹਾਂ ਖਿਲਾਫ 7 ਮਾਰਚ ਨੂੰ ਮਾਮਲਾ ਦਰਜ ਹੋਣ ਤੋਂ ਬਾਅਦ ਦੋਵੇਂ ਫਰਾਰ ਚੱਲ ਰਹੇ ਸਨ।

ਦੋਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਤਾਰਾ ਪੁਲਸ ਨੇ ਲਾਕ ਡਾਊਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਹਿਰਾਸਤ ਵਿਚ ਲਿਆ ਸੀ। ਉਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਨੇ ਮਹਾਬਲੇਸ਼ਵਰ ਵਿਚ ਰੋਕ ਕੇ ਰੱਖਿਆ ਹੋਇਆ ਸੀ। ਕੇਂਦਰੀ ਜਾਂਚ ਬਿਊਰੋ ਨੇ ਸਤਾਰਾ ਜ਼ਿਲਾ ਪ੍ਰਸ਼ਾਸਨ ਨੂੰ ਲਿਖਿਆ ਸੀ ਕਿ ਉਸ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਲਏ ਬਿਨਾਂ ਵਧਾਵਨ ਮੈਂਬਰਾਂ ਨੂੰ ਛੱਡਿਆ ਨਾ ਜਾਵੇ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਐਤਵਾਰ ਨੂੰ ਕਿਹਾ ਕਿ ਸਤਾਰਾ ਪੁਲਸ ਨੇ ਸੀ.ਬੀ.ਆਈ. ਨੂੰ ਜ਼ਰੂਰੀ ਸਹਾਇਤਾ ਪਹੁੰਚਾਈ ਅਤੇ ਲਿਖਤੀ ਅਪੀਲ 'ਤੇ ਉਨ੍ਹਾਂ ਨੂੰ ਮੁੰਬਈ ਤੱਕ ਲਈ 1+3 ਗਾਰਡ ਦਾ ਐਸਕਾਰਟ ਵਾਹਨ ਵੀ ਮੁਹੱਈਆ ਕਰਵਾਇਆ। ਇਨ੍ਹਾਂ ਦੋਵੇਂ ਮੁਲਜ਼ਮਾਂ ਦੀ ਏਕਾਂਤਵਾਸ ਮਿਆਦ ਪੂਰੀ ਹੋਣ ਮਗਰੋਂ ਦੇਸ਼ਮੁੱਖ ਨੇ ਸੀ.ਬੀ.ਆਈ. ਤੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੀ ਅਪੀਲ ਕੀਤੀ ਸੀ।


author

Sunny Mehra

Content Editor

Related News