CBI ਨੇ ਦੇਰ ਰਾਤ ਤੱਕ ਕੀਤੀ ਚਿਦਾਂਬਰਮ ਤੋਂ ਪੁੱਛ-ਗਿੱਛ, ਘਰੋਂ ਆਇਆ ਡਿਨਰ ਤੇ ਕੱਪੜੇ

Friday, Aug 23, 2019 - 09:52 AM (IST)

CBI ਨੇ ਦੇਰ ਰਾਤ ਤੱਕ ਕੀਤੀ ਚਿਦਾਂਬਰਮ ਤੋਂ ਪੁੱਛ-ਗਿੱਛ, ਘਰੋਂ ਆਇਆ ਡਿਨਰ ਤੇ ਕੱਪੜੇ

ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਸੀ.ਬੀ.ਆਈ. ਦੀ ਗ੍ਰਿਫਤ 'ਚ ਪੁੱਜੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਵੀਰਵਾਰ ਦੀ ਰਾਤ ਸਲਾਖਾਂ ਦੇ ਪਿੱਛੇ ਬੀਤੀ। ਦਿੱਲੀ ਦਾ ਰਾਊਜ ਐਵੇਨਿਊ ਕੋਰਟ ਵਲੋਂ ਉਨ੍ਹਾਂ ਨੂੰ 26 ਅਗਸਤ ਤੱਕ ਕਸਟਡੀ 'ਚ ਭੇਜ ਦਿੱਤਾ ਗਿਆ ਹੈ। ਵੀਰਵਾਰ ਰਾਤ ਹਿਰਾਸਤ ਦੌਰਾਨ ਪੀ. ਚਿਦਾਂਬਰਮ ਦੇ ਘਰ ਤੋਂ ਹੀ ਉਨ੍ਹਾਂ ਲਈ ਡਿਨਰ ਆਇਆ, ਨਾਲ ਹੀ ਕੁਝ ਕੱਪੜੇ ਵੀ ਆਏ। ਵੀਰਵਾਰ ਸ਼ਾਮ ਨੂੰ ਕੋਰਟ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਮੁੜ ਸੀ.ਬੀ.ਆਈ. ਹੈੱਡ ਕੁਆਰਟਰ ਲਿਜਾਇਆ ਗਿਆ ਤਾਂ ਉਨ੍ਹਾਂ ਤੋਂ ਕੁਝ ਸਵਾਲ-ਜਵਾਬ ਵੀ ਹੋਏ। ਚਿਦਾਂਬਰਮ ਤੋਂ ਸੀ.ਬੀ.ਆਈ. ਦੇ ਅਫ਼ਸਰਾਂ ਨੇ ਸਵਾਲ ਪੁੱਛੇ। ਇਹ ਸਵਾਲ ਐੱਫ.ਆਈ.ਪੀ.ਬੀ. ਅਪਰੂਵਲ, ਆਈ.ਐੱਨ.ਐਕਸ. ਮੀਡੀਆ ਨੂੰ ਮਿਲੀ ਐੱਫ.ਡੀ.ਆਈ. ਨਾਲ ਜੁੜੇ ਮਸਲਿਆਂ ਦੇ ਸਨ।
 

ਘਰੋਂ ਆਇਆ ਡਿਨਰ ਤੇ ਕੱਪੜੇ
ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਡਿਨਰ ਦਿੱਤਾ ਗਿਆ, ਜੋ ਕਿ ਉਨ੍ਹਾਂ ਦੇ ਘਰੋਂ ਹੀ ਆਇਆ ਸੀ। ਉਨ੍ਹਾਂ ਦੇ ਘਰੋਂ ਕੁਝ ਕੱਪੜੇ ਵੀ ਆਏ ਸਨ। ਜਿਸ ਤੋਂ ਬਾਅਦ ਚਿਦਾਂਬਰਮ ਸੌਣ ਲਈ ਚੱਲੇ ਗਏ। ਹੁਣ ਅੱਜ ਯਾਨੀ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਸੀ.ਬੀ.ਆਈ. ਉਨ੍ਹਾਂ ਤੋਂ ਪੁੱਛ-ਗਿੱਛ ਕਰੇਗੀ।
 

26 ਅਗਸਤ ਤੱਕ ਭੇਜਿਆ ਕਸਟਡੀ 'ਚ 
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਆਈ.ਐੱਨ.ਐਕਸ. ਕੇਸ 'ਚ ਬੁੱਧਵਾਰ ਰਾਤ ਨੂੰ ਚਿਦਾਂਬਰਮ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਕੋਰਟ 'ਚ ਪੇਸ਼ ਕੀਤਾ ਗਿਆ। ਰਾਊਜ਼ ਐਵੇਨਿਊ ਕੋਰਟ ਨੇ ਹੀ ਚਿਦਾਂਬਰਮ ਨੂੰ 26 ਅਗਸਤ ਤੱਕ ਲਈ ਸੀ.ਬੀ.ਆਈ. ਦੀ ਕਸਟਡੀ 'ਚ ਭੇਜਿਆ ਹੈ।


author

DIsha

Content Editor

Related News