CBI ਨੇ ਰਾਕੇਸ਼ ਅਸਥਾਨਾ ਦੀ FIR ਰੱਦ ਕਰਨ ਦੀ ਮੰਗ ਦਾ ਕੀਤਾ ਵਿਰੋਧ
Thursday, Nov 01, 2018 - 02:43 PM (IST)

ਨਵੀਂ ਦਿੱਲੀ— ਸੀ.ਬੀ.ਆਈ. ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਤੇ ਹੋਰਾਂ ਖਿਲਾਫ ਰਿਸ਼ਵਤਖੋਰੀ ਦੇ ਦੋਸ਼ਾਂ 'ਚ ਦਰਜ ਐੱਫ.ਆਈ.ਆਰ. ਅਪਰਾਧ ਨੂੰ ਦਰਸ਼ਾਉਂਦੀ ਹੈ। ਏਜੰਸੀ ਨੇ ਐੱਫ.ਆਈ.ਆਰ. ਰੱਦ ਕਰਨ ਦੀ ਅਸਥਾਨਾ ਦੀ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਪੱਧਰ 'ਤੇ ਰੋਇੰਗ ਇਨਕੁਆਇਰੀ ਦੀ ਮਨਜ਼ੂਰੀ ਨਹੀਂ ਹੈ।
ਸੀ.ਬੀ.ਆਈ. ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਅਸਥਾਨਾ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਇਸੇ ਸਬੰਧ 'ਚ ਵੱਖ-ਵੱਖ ਦਸਤਾਵੇਜ਼ਾਂ ਤੇ ਹੋਰ ਲੋਕਾਂ ਦੀਆਂ ਭੂਮਿਕਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਸਬੰਧ 'ਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਅਸਮਰਥ ਹਨ ਕਿਉਂਕਿ ਫਾਇਲ ਤੇ ਦਸਤਾਵੇਜ਼ ਸੀ.ਵੀ.ਸੀ. ਦੀ ਨਿਗਰਾਨੀ 'ਚ ਹਨ।
ਏਜੰਸੀ ਨੇ ਅਸਥਾਨਾ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਅਸਥਾਨਾ, ਸੀ.ਬੀ.ਆਈ. ਦੇ ਪੁਲਸ ਸੁਪਰਡੈਂਟ ਦੇਵੇਂਦਰ ਕੁਮਾਰ ਤੇ ਕਥਿਤ ਵਿਚੋਲੋ ਮਨੋਜ ਪ੍ਰਸਾਦ ਦੀਆਂ ਅਰਜ਼ੀਆਂ 'ਤੇ ਅੱਜ ਜੱਜ ਨਜ਼ਮੀ ਵਜ਼ੀਰੀ ਦੀ ਅਦਾਲਤ 'ਚ ਸੁਣਵਾਈ ਦੀ ਸੰਭਾਵਨਾ ਹੈ।