ਕੇਜਰੀਵਾਲ ਦਾ ED ਨੂੰ ਜਵਾਬ, ਭਾਜਪਾ ਦੇ ਕਹਿਣ 'ਤੇ ਭੇਜਿਆ ਗਿਆ ਨੋਟਿਸ, ਤੁਰੰਤ ਵਾਪਸ ਲਿਆ ਜਾਵੇ
Thursday, Nov 02, 2023 - 09:55 AM (IST)
ਨੈਸ਼ਨਲ ਡੈਸਕ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਕਥਿਤ ਆਬਕਾਰੀ ਨੀਤੀ ਘਪਲਾ ਮਾਮਲੇ 'ਚ ਈ. ਡੀ. ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਣਗੇ। ਸੀ. ਬੀ. ਆਈ. ਨੇ ਕਰੀਬ 6 ਮਹੀਨੇ ਪਹਿਲਾਂ ਇਸ ਮਾਮਲੇ 'ਚ ਕੇਜਰੀਵਾਲ ਤੋਂ 9 ਘੰਟੇ ਪੁੱਛਗਿੱਛ ਕੀਤੀ ਸੀ। ਦਿੱਲੀ 'ਚ ਆਮ ਆਦਮੀ ਪਾਰਟੀ ਨੇ ਇਸ ਬਾਰੇ ਚੁੱਪੀ ਸਾਧ ਰੱਖੀ ਹੈ ਕਿ ਮੁੱਖ ਮੰਤਰੀ ਈ. ਡੀ. ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ।
ਈ. ਡੀ. ਨੇ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਾਮਲੇ 'ਚ ਪੁੱਛਗਿੱਛ ਲਈ ਕੇਜਰੀਵਾਲ ਨੂੰ ਬੁਲਾਇਆ ਹੈ। ਉੱਥੇ ਹੀ ਕੇਜਰੀਵਾਲ ਨੇ ਈ. ਡੀ. ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਪੁੱਛਗਿੱਛ ਲਈ ਭੇਜਿਆ ਗਿਆ ਨੋਟਿਸ ਗੈਰ-ਕਾਨੂੰਨੀ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਕਹਿਣ 'ਤੇ ਨੋਟਿਸ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਖੁੱਲ੍ਹੀ ਬਹਿਸ ਦੌਰਾਨ CM ਮਾਨ ਨੇ ਟੋਲ ਪਲਾਜ਼ਿਆਂ ਬਾਰੇ ਦਿੱਤਾ ਵੱਡਾ ਬਿਆਨ, ਸੁਣੋ ਵੀਡੀਓ
ਨੋਟਿਸ ਇਸ ਲਈ ਭੇਜਿਆ ਗਿਆ ਹੈ ਤਾਂ ਜੋ ਮੈਂ 4 ਸੂਬਿਆਂ 'ਚ ਚੋਣ ਪ੍ਰਚਾਰ ਨਾ ਕਰ ਸਕਾਂ। ਕੇਜਰੀਵਾਲ ਨੇ ਈ. ਡੀ. ਨੂੰ ਤੁਰੰਤ ਨੋਟਿਸ ਵਾਪਸ ਲੈਣ ਲਈ ਕਿਹਾ ਹੈ। ਇਸ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸੇ ਸਾਲ ਫਰਵਰੀ 'ਚ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕੀਤਾ ਸੀ। ਈ. ਡੀ. ਨੇ ਤਿਹਾੜ ਜੇਲ੍ਹ 'ਚ ਪੁੱਛਗਿੱਛ ਤੋਂ ਬਾਅਦ 9 ਮਾਰਚ ਨੂੰ ਸੀ. ਬੀ. ਆਈ. ਦੀ ਐੱਫ. ਆਈ. ਆਰ. ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8