ਰਾਮ ਰਹੀਮ ਨੂੰ ਵੱਡਾ ਝਟਕਾ,CBI ਅਦਾਲਤ ਨੇ ਜੱਜ ਬਦਲਣ ਦੀ ਪਟੀਸ਼ਨ ਕੀਤੀ ਖਾਰਿਜ

12/10/2019 1:48:42 PM

ਪੰਚਕੂਲਾ—ਡੇਰਾ ਮੁਖੀ ਰਾਮ ਰਹੀਮ ਨੂੰ ਅੱਜ ਸੀ.ਬੀ.ਆਈ ਅਦਾਲਤ ਤੋਂ ਵੱਡਾ ਝਟਕਾ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਵ ਮੰਗਲਵਾਰ ਸਵੇਰਸਾਰ ਸੀ.ਬੀ.ਆਈ ਅਦਾਲਤ ਨੇ ਬਚਾਅ ਪੱਖ ਵੱਲੋਂ ਜੱਜ ਬਦਲਣ ਦੀ ਲਗਾਈ ਗਈ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ। ਸੁਣਵਾਈ ਦੌਰਾਨ ਰਾਮ ਰਹੀਮ ਵੀਡੀਓ ਕਾਨਫਰੈਸਿੰਗ ਰਾਹੀਂ ਪੇਸ਼ ਹੋਏ ਜਦਕਿ ਦੂਜੇ ਦੋਸ਼ੀ ਸਿੱਧੇ ਰੂਪ 'ਚ ਅਦਾਲਤ 'ਚ ਪੇਸ਼ ਹੋਏ। 

ਦੱਸਣਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ 'ਚ ਗੁਰਮੀਤ ਰਾਮ ਰਹੀਮ ਦੇ ਇੱਕ ਸਹਿਯੋਗੀ ਅਤੇ ਦੋਸ਼ੀ ਕ੍ਰਿਸ਼ਣ ਲਾਲ ਨੇ ਵਿਸ਼ੇਸ ਸੀ.ਬੀ.ਆਈ ਅਦਾਲਤ 'ਚ ਇੱਕ ਪਟੀਸ਼ਨ ਲਗਾ ਕੇ ਮੰਗ ਕੀਤੀ ਗਈ ਸੀ ਕਿ ਡੇਰਾ ਪ੍ਰਬੰਧਕ ਰੰਜੀਤ ਸਿੰਘ ਹੱਤਿਆ ਮਾਮਲੇ 'ਚ ਉਹ ਸੀ.ਬੀ.ਆਈ. ਦੇ ਚੀਫ ਜਸਟਿਸ ਜਗਦੀਪ ਸਿੰਘ ਤੋਂ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ। ਹੁਣ 14 ਦਸੰਬਰ ਨੂੰ ਰੰਜੀਤ ਹੱਤਿਆਕਾਂਡ ਮਾਮਲੇ 'ਚ ਫਾਈਨਲ ਬਹਿਸ ਹੋਵੇਗੀ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਕੋਈ ਵੱਡਾ ਫੈਸਲਾ ਆ ਸਕਦਾ ਹੈ।

ਪਿਛਲੀ ਸੁਣਵਾਈ 'ਚ ਇੱਕ ਪਟੀਸ਼ਨ ਲਗਾ ਕੇ ਬਚਾ ਪੱਖ ਨੇ ਕਿਹਾ ਸੀ ਕਿ ਗੁਰਮੀਤ ਰਾਮ ਰਹੀਮ ਦੇ ਖਿਲਾਫ ਪਹਿਲਾਂ ਹੀ ਦੋ ਮਾਮਲਿਆਂ 'ਚ ਜਗਦੀਪ ਸਿੰਘ ਧਨਖੜ ਸਜ਼ਾ ਸੁਣਾ ਚੁੱਕੇ ਹਨ। ਇਸ ਲਈ ਹੁਣ ਤੀਜੇ ਮਾਮਲੇ 'ਚ ਵੀ ਉਹ ਕਿਸੇ ਹੋਰ ਜੱਜ ਤੋਂ ਸੁਣਵਾਈ ਕਰਵਾਉਣਾ ਚਾਹੁੰਦੇ ਹਨ।


Iqbalkaur

Content Editor

Related News