ਬਿੱਲੀ ਰਸਤਾ ਕੱਟ ਜਾਏ ਤਾਂ ਹੁੰਦੈ ਅਸ਼ੁੱਭ ! ਕੀ ਸਚਮੁੱਚ ਨਹੀਂ ਬਣਦਾ ਕੰਮ ? ਜਾਣੋ ਕੀ ਹੈ ਪ੍ਰੇਮਾਨੰਦ ਜੀ ਦਾ ਕਹਿਣਾ
Wednesday, Dec 03, 2025 - 01:45 PM (IST)
ਵੈੱਬ ਡੈਸਕ- ਸਮਾਜ 'ਚ ਕਈ ਪੁਰਾਣੀਆਂ ਧਾਰਨਾਵਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਹੈ ਬਿੱਲੀ ਦਾ ਰਸਤਾ ਕੱਟਣਾ। ਲੋਕ ਮੰਨਦੇ ਹਨ ਕਿ ਜੇ ਕਿਸੇ ਸ਼ੁੱਭ ਕੰਮ ਲਈ ਨਿਕਲਦੇ ਸਮੇਂ ਬਿੱਲੀ ਰਸਤਾ ਕੱਟ ਦੇਵੇ ਤਾਂ ਕੰਮ 'ਚ ਰੁਕਾਵਟਾਂ ਆਉਂਦੀਆਂ ਹਨ। ਪਰ ਕੀ ਇਸ ਗੱਲ 'ਚ ਸੱਚਮੁੱਚ ਕੋਈ ਸੱਚਾਈ ਹੈ?
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਪ੍ਰੇਮਾਨੰਦ ਜੀ ਮਹਾਰਾਜ ਨੇ ਮਿਟਾਇਆ ਭਰਮ
ਪ੍ਰਸਿੱਧ ਆਧਿਆਤਮਿਕ ਗੁਰੂ ਪ੍ਰੇਮਾਨੰਦ ਜੀ ਮਹਾਰਾਜ ਦਾ ਕਹਿਣਾ ਹੈ ਕਿ ਬਿੱਲੀ ਰਾਹ ਕੱਟ ਦੇਵੇ ਜਾਂ ਕੋਈ ਛਿੱਕ ਮਾਰ ਦੇਵੇ, ਇਸ ਨਾਲ ਜੀਵਨ ’ਚ ਕੋਈ ਅਸ਼ੁੱਭ ਪ੍ਰਭਾਵ ਨਹੀਂ ਪੈਂਦਾ। ਪ੍ਰੇਮਾਨੰਦ ਜੀ ਕਹਿੰਦੇ ਹਨ ਕਿ ਚਾਹੇ ਕੋਈ ਉਨ੍ਹਾਂ ਦੇ ਅੱਗਿਓਂ‘100–200 ਬਿੱਲੀਆਂ’ ਵੀ ਕੱਢ ਦੇਵੇ, ਫਿਰ ਵੀ ਕੋਈ ਅਮੰਗਲ ਨਹੀਂ ਹੋਵੇਗਾ। ਮਹਾਰਾਜ ਜੀ ਨੇ ਮਜ਼ਾਕੀਆ ਢੰਗ 'ਚ ਕਿਹਾ ਕਿ “ਇਹ ਸਭ ਅੰਧਵਿਸ਼ਵਾਸ ਹਨ, ਇਨ੍ਹਾਂ ਦਾ ਕੋਈ ਤਰਕ ਨਹੀਂ। ਲੋਕ ਬਾਲਟੀ ਉਲਟੀ ਰੱਖਣ ਨੂੰ ਵੀ ਅਸ਼ੁੱਭ ਮੰਨਦੇ ਹਨ, ਪਰ ਇਹ ਸਭ ਬੇਬੁਨਿਆਦ ਗੱਲਾਂ ਹਨ।”
ਇਹ ਵੀ ਪੜ੍ਹੋ : Instagram 'ਤੇ Reels ਬਣਾਉਣ ਵਾਲਿਆਂ ਨੂੰ ਵੱਡਾ ਝਟਕਾ ! ਕੰਪਨੀ ਨੇ ਲਾ'ਤੀ Limit
“ਅਸਲ ਤਾਕਤ ਤਾਂ ਭਗਵਾਨ ਦੇ ਨਾਮ 'ਚ ਹੈ”
ਪ੍ਰੇਮਾਨੰਦ ਜੀ ਮਹਾਰਾਜ ਦੇ ਅਨੁਸਾਰ ਜੇ ਕੋਈ ਵਿਅਕਤੀ ਭਗਵਾਨ ਦੇ ਨਾਮ ਦਾ ਜਾਪ ਕਰਦਾ ਹੈ ਤਾਂ ਉਸ ਦਾ ਕੋਈ ਅਮੰਗਲ ਨਹੀਂ ਹੋ ਸਕਦਾ। ਉਹ ਕਹਿੰਦੇ ਹਨ ਕਿ ‘ਮੰਗਲ ਭਵਨ ਅਮੰਗਲ ਹਾਰੀ’, ਅਰਥਾਤ ਭਗਵਾਨ ਹੀ ਸਭ ਅਮੰਗਲਾਂ ਦਾ ਨਾਸ਼ ਕਰਨ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮੰਗਲ ਸਿਰਫ਼ ਉਨ੍ਹਾਂ ਲੋਕਾਂ ਲਈ ਹੈ ਜੋ ਭਗਵਾਨ ਨੂੰ ਭੁੱਲ ਜਾਂਦੇ ਹਨ। ਜੇ ਲਗਾਤਾਰ ਭਗਵਾਨ ਦਾ ਸਿਮਰਨ ਕਰਦੇ ਰਹੋ ਤਾਂ ਬਿੱਲੀ, ਛਿੱਕ ਜਾਂ ਹੋਰ ਕਿਸੇ ਵੀ ਧਾਰਣਾ ਦਾ ਕੋਈ ਪ੍ਰਭਾਵ ਨਹੀਂ ਹੋਣਾ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
