''ਅਫਰੀਕੀ ਸਵਾਈਨ ਫੀਵਰ'' ਫੈਲਣ ਦੇ ਮਾਮਲੇ ਆਏ ਸਾਹਮਣੇ, 300 ਤੋਂ ਵਧੇਰੇ ਸੂਰਾਂ ਨੂੰ ਮਾਰਨ ਦੇ ਆਦੇਸ਼
Friday, Jul 05, 2024 - 03:21 PM (IST)
ਤ੍ਰਿਸ਼ੂਰ (ਭਾਸ਼ਾ)- ਇਕ ਪਿੰਡ 'ਚ 'ਅਫਰੀਕੀ ਸਵਾਈਨ ਫੀਵਰ' ਦੇ ਫ਼ੈਲਣ ਦੇ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ 'ਚ 'ਅਫਰੀਕੀ ਸਵਾਈਨ ਫੀਵਰ' ਇਕ ਜਾਨਲੇਵਾ ਅਤੇ ਇੰਫੈਕਟਿਡ ਰੋਗ ਹੈ ਜੋ ਪਾਲਤੂ ਅਤੇ ਜੰਗਲੀ ਸੂਰਾਂ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਹੈ। ਇਹ ਸੰਕ੍ਰਮਿਤ ਸੂਰ ਦੇ ਸਰੀਰ ਤੋਂ ਨਿਕਲਣ ਵਾਲੇ ਤਰਲ ਪਦਾਰਥ ਦੇ ਸਿੱਧੇ ਸੰਪਰਕ 'ਚ ਆਉਣ 'ਤੇ ਇਕ ਸੂਰ ਤੋਂ ਦੂਜੇ ਸੂਰ 'ਚ ਆਸਾਨੀ ਨਾਲ ਫੈਲ ਸਕਦਾ ਹੈ।
ਅਧਿਕਾਰੀ ਨੇ ਦੱਸਿਆ ਕਿ ਤ੍ਰਿਸ਼ੂਰ ਦੇ ਜ਼ਿਲ੍ਹਾ ਅਧਿਕਾਰੀ ਨੇ ਤ੍ਰਿਸ਼ੂਰ ਜ਼ਿਲ੍ਹੇ ਦੇ ਮਦੱਕਥਾਰਾ ਪੰਚਾਇਤ 'ਚ ਇਕ ਨਿੱਜੀ ਫਾਰਮ ਦੇ 310 ਸੂਰਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਇਕ ਅਧਿਕਾਰਤ ਬਿਆਨ ਅਨੁਸਾਰ,''ਵੇਲਿਯੰਥਾਰਾ ਦੇ 14ਵੇਂ ਵਾਰਡ 'ਚ ਕੁਟਾਲਪੁਝਾ ਬਾਬੂ ਦੀ ਮਲਕੀਅਤ ਵਾਲੇ ਸੂਰਾਂ 'ਚ ਇਸ ਬੀਮਾਰੀ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਅਧਿਕਾਰੀ ਨੇ ਜ਼ਿਲ੍ਹਾ ਪਸ਼ੂ ਪਾਲਣ ਅਧਿਕਾਰੀ ਨੂੰ ਸੂਰਾਂ ਨੂੰ ਮਾਰ ਕੇ ਦਫਨਾਉਣ ਦਾ ਨਿਰਦੇਸ਼ ਦਿੱਤਾ ਹੈ।'' ਇਸ 'ਚ ਦੱਸਿਆ ਗਿਆ ਕਿ ਡਾਕਟਰਾਂ, ਪਸ਼ੂਧਨ ਇੰਸਪੈਕਟਰਾਂ ਅਤੇ ਸੇਵਾਦਾਰਾਂ ਦਾ ਇਕ ਦਲ ਸੂਰਾਂ ਨੂੰ ਮਾਰਨ ਦੀ ਪ੍ਰਕਿਰਿਆ 'ਚ ਸ਼ਾਮਲ ਹੋਵੇਗਾ ਅਤੇ ਇਸ ਤੋਂ ਬਾਅਦ ਸ਼ੁਰੂਆਤੀ ਐਂਟੀ-ਇੰਫੈਕਸ਼ਨ ਉਪਾਅ ਵੀ ਕੀਤੇ ਜਾਣਗੇ। ਪ੍ਰਭਾਵਿਤ ਫਾਰਮ ਦੇ ਇਕ ਕਿਲੋਮੀਟਰ ਦੇ ਦਾਇਰੇ ਨੂੰ ਰੋਗ ਪ੍ਰਭਾਵਿਤ ਖੇਤਰ ਐਲਾਨ ਕੀਤਾ ਗਿਆ ਹੈ ਅਤੇ 10 ਕਿਲੋਮੀਟਰ ਦੇ ਦਾਇਰੇ ਨੂੰ ਰੋਗ ਨਿਗਰਾਨੀ ਖੇਤਰ ਐਲਾਨ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e