ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਘਸੀਟਿਆ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਰਜ ਹੋਈ FIR

Monday, Sep 19, 2022 - 11:40 AM (IST)

ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਘਸੀਟਿਆ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਰਜ ਹੋਈ FIR

ਜੋਧਪੁਰ (ਭਾਸ਼ਾ)- ਰਾਜਸਥਾਨ ਦੇ ਇਕ ਸਰਕਾਰੀ ਹਸਪਤਾਲ ਦੇ ਪਲਾਸਟਿਕ ਸਰਜਨ ਖ਼ਿਲਾਫ਼ ਐਤਵਾਰ ਨੂੰ ਇੱਥੇ ਇਕ ਲਾਵਾਰਸ ਕੁੱਤੇ ਨੂੰ ਆਪਣੀ ਕਾਰ ਨਾਲ ਬੰਨ੍ਹ ਕੇ ਸੜਕ ’ਤੇ ਘਸੀਟਣ ਦਾ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਇਕ ਕਥਿਤ ਵੀਡੀਓ ਜਨਤਕ ਹੋਇਆ ਹੈ ਜਿਸ 'ਚ ਕੁੱਤੇ ਨੂੰ ਸੰਘਰਸ਼ ਕਰਦੇ ਦੇਖਿਆ ਜਾ ਸਕਦਾ ਹੈ। ‘ਡੌਗ ਹੋਮ ਫਾਊਂਡੇਸ਼ਨ’ ਦੇ ਇਕ ਕੇਅਰਟੇਕਰ ਨੇ ਦੱਸਿਆ ਕਿ ਕੁੱਤੇ ਦੇ ਇਕ ਪੈਰ 'ਚ ਫ੍ਰੈਕਚਰ ਹੈ, ਜਦੋਂ ਕਿ ਦੂਜੀ ਪੈਰ ਅਤੇ ਗਰਦਨ 'ਤੇ ਸੱਟ ਦੇ ਨਿਸ਼ਾਨ ਹਨ।

 

ਸ਼ਾਸਤਰੀ ਨਗਰ ਦੇ ਥਾਣਾ ਇੰਚਾਰਜ ਜੋਗੇਂਦਰ ਸਿੰਘ ਨੇ ਦੱਸਿਆ ਕਿ ਡਾਕਟਰ ਰਜਨੀਸ਼ ਗਲਵਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 428 (ਜਾਨਵਰ ਨੂੰ ਮਾਰਨਾ ਅਤੇ ਅਪੰਗ ਕਰਨਾ) ਅਤੇ ਪਸ਼ੂ ਬੇਰਹਿਮੀ ਐਕਟ ਦੀ ਧਾਰਾ 11 (ਜਾਨਵਰਾਂ ਨਾਲ ਬੇਰਹਿਮ ਰਵੱਈਆ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਗਲਵਾ ਵਲੋਂ ਇਸ ਸੰਬੰਧ 'ਚ ਅਜੇ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਐੱਸ.ਐੱਨ. ਮੈਡੀਕਲ ਕਾਲ ਜਦੇ ਪ੍ਰਿੰਸੀਪਲ ਕਛਵਾਹਾ ਨੇ ਕਿਹਾ ਕਿ ਦੋਸ਼ੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 24 ਘੰਟਿਆਂ 'ਚ ਜਵਾਬ ਮੰਗਿਆ ਗਿਆ ਹੈ। ਕੁਝ ਲੋਕਾਂ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਡਾਕਟਰ ਨੂੰ ਵਾਹਨ ਰੋਕਣ ਲਈ ਕਿਹਾ ਅਤੇ ਕੁੱਤੇ ਨੂੰ ਛੁਡਾ ਲਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News