ਵਕੀਲ ਨੇ 20 ਰੁਪਏ ਲਈ ਰੇਲਵੇ ਖ਼ਿਲਾਫ਼ 22 ਸਾਲ ਤੱਕ ਲੜਿਆ ਮੁਕੱਦਮਾ, ਆਖ਼ਰਕਾਰ ਮਿਲੀ ਜਿੱਤ

08/08/2022 1:50:51 PM

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਇਕ ਵਕੀਲ ਨੇ ਰੇਲਵੇ ਤੋਂ 20 ਰੁਪਏ ਲਈ 22 ਸਾਲ ਤੋਂ ਵੱਧ ਸਮੇਂ ਤੱਕ ਲੜਾਈ ਲੜਨ ਤੋਂ ਬਾਅਦ ਆਖਰਕਾਰ ਜਿੱਤ ਹਾਸਲ ਕਰ ਲਈ ਹੈ। ਹੁਣ ਰੇਲਵੇ ਨੂੰ ਇਕ ਮਹੀਨੇ ’ਚ ਵਕੀਲ ਨੂੰ 20 ਰੁਪਏ ’ਤੇ 12 ਫੀਸਦੀ ਸਾਲਾਨਾ ਵਿਆਜ ’ਤੇ ਪੂਰੀ ਰਕਮ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ ਆਰਥਿਕ, ਮਾਨਸਿਕ ਪੀੜਾ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 15,000 ਰੁਪਏ ਦਾ ਜੁਰਮਾਨਾ ਅਦਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਜ਼ਿਲ੍ਹਾ ਖਪਤਕਾਰ ਫੋਰਮ ਨੇ 5 ਅਗਸਤ ਨੂੰ ਇਸ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਵਕੀਲ ਦੇ ਹੱਕ ਵਿਚ ਫੈਸਲਾ ਸੁਣਾਇਆ।

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੇ ਬਿਆਨ ਕੀਤਾ ਦਰਦ, ਕਿਹਾ- ਕਈ ਦਿਨਾਂ ਬਾਅਦ ਸਕੂਨ ਦੀ ਨੀਂਦ ਸੁੱਤੇ

ਕੀ ਹੈ ਪੂਰਾ ਮਾਮਲਾ-

ਦਰਅਸਲ ਮਥੁਰਾ ਦੇ ਹੋਲੀਗੇਟ ਇਲਾਕੇ ਦੇ ਰਹਿਣ ਵਾਲੇ ਵਕੀਲ ਤੁੰਗਨਾਥ ਚਤੁਰਵੇਦੀ 25 ਦਸੰਬਰ 1999 ਨੂੰ ਉਹ ਆਪਣੇ ਇਕ ਸਾਥੀ ਨਾਲ ਮੁਰਾਦਾਬਾਦ ਜਾਣ ਲਈ ਟਿਕਟ ਲੈਣ ਲਈ ਮਥੁਰਾ ਛਾਉਣੀ ਦੀ ਟਿਕਟ ਖਿੜਕੀ 'ਤੇ ਗਿਆ ਸੀ। ਉਸ ਸਮੇਂ ਟਿਕਟ 35 ਰੁਪਏ ਸੀ। ਉਨ੍ਹਾਂ ਨੇ ਖਿੜਕੀ 'ਤੇ ਮੌਜੂਦ ਵਿਅਕਤੀ ਨੂੰ 100 ਰੁਪਏ ਦਿੱਤੇ, ਜਿਸ ਨੇ ਦੋ ਟਿਕਟਾਂ ਦੇ 70 ਰੁਪਏ ਦੀ ਬਜਾਏ 90 ਰੁਪਏ ਕੱਟ ਲਏ ਅਤੇ ਬਾਕੀ 20 ਰੁਪਏ ਕਹਿਣ 'ਤੇ ਵੀ ਵਾਪਸ ਨਹੀਂ ਕੀਤੇ। ਚਤੁਰਵੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਯਾਤਰਾ ਪੂਰੀ ਕਰਨ ਤੋਂ ਬਾਅਦ ਮਥੁਰਾ ਛਾਉਣੀ ਨੂੰ ਧਿਰ ਬਣਾਉਂਦੇ ਹੋਏ ਜ਼ਿਲ੍ਹਾ ਖਪਤਕਾਰ ਫੋਰਮ 'ਚ 'ਨਾਰਥ ਈਸਟ ਰੇਲਵੇ' (ਗੋਰਖਪੁਰ) ਅਤੇ 'ਬੁਕਿੰਗ ਕਲਰਕ' ਵਿਰੁੱਧ ਸ਼ਿਕਾਇਤ ਦਰਜ ਕਰਵਾਈ। 

ਇਹ ਵੀ ਪੜ੍ਹੋ- ਇਕੋ ਪਰਿਵਾਰ ਦੇ 4 ਬੱਚੇ IAS,IPS ਅਫ਼ਸਰ, ਪਿਤਾ ਬੋਲੇ- ਮਾਣ ਮਹਿਸੂਸ ਕਰਦਾ ਹਾਂ

ਖਪਤਕਾਰ ਫੋਰਮ ਨੇ ਨਿਪਟਾਇਆ ਮਾਮਲਾ 

22 ਸਾਲਾਂ ਤੋਂ ਵੱਧ ਸਮੇਂ ਬਾਅਦ ਇਸ ਮਾਮਲੇ ਦਾ 5 ਅਗਸਤ ਨੂੰ ਨਿਪਟਾਰਾ ਹੋਇਆ। ਖਪਤਕਾਰ ਫੋਰਮ ਦੇ ਪ੍ਰਧਾਨ ਨਵਨੀਤ ਕੁਮਾਰ ਨੇ ਰੇਲਵੇ ਨੂੰ ਹੁਕਮ ਦਿੱਤਾ ਕਿ ਵਕੀਲ ਤੋਂ ਵਸੂਲੇ ਗਏ 20 ਰੁਪਏ ’ਤੇ 12 ਫੀਸਦੀ ਸਾਲਾਨਾ ਦੇ ਹਿਸਾਬ ਨਾਲ ਸਾਲਾਨਾ ਵਿਆਜ ਲਾ ਕੇ ਉਸ ਨੂੰ ਵਾਪਸ ਕੀਤੇ ਜਾਣ। ਸੁਣਵਾਈ ਦੌਰਾਨ ਵਕੀਲ ਨੂੰ ਹੋਈ ਮਾਨਸਿਕ, ਆਰਥਿਕ ਪੀੜਾ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 15,000 ਰੁਪਏ ਜੁਰਮਾਨਾ ਅਦਾ ਕੀਤਾ ਜਾਵੇ। ਉਨ੍ਹਾਂ ਇਹ ਵੀ ਹੁਕਮ ਦਿੱਤਾ ਕਿ ਜੇਕਰ ਰੇਲਵੇ ਵੱਲੋਂ ਫੈਸਲਾ ਸੁਣਾਏ ਜਾਣ ਦੇ ਦਿਨ ਤੋਂ 30 ਦਿਨਾਂ ਦੇ ਅੰਦਰ ਇਹ ਰਕਮ ਅਦਾ ਨਹੀਂ ਕੀਤੀ ਜਾਂਦੀ ਤਾਂ 12 ਦੀ ਬਜਾਏ 20 ਰੁਪਏ ਸਾਲਾਨਾ ਦੇ ਹਿਸਾਬ ਨਾਲ 15 ਫੀਸਦੀ ਵਿਆਜ ਦੇ ਕੇ ਵਾਪਸ ਕਰਨਾ ਹੋਵੇਗਾ। 

ਇਹ ਵੀ ਪੜ੍ਹੋ- ਨੀਤੀ ਆਯੋਗ ਦੀ ਬੈਠਕ ’ਚ ਸ਼ਾਮਲ ਹੋਏ CM ਭਗਵੰਤ ਮਾਨ, PM ਮੋਦੀ ਅੱਗੇ ਰੱਖੇ ਪੰਜਾਬ ਦੇ ਕਈ ਅਹਿਮ ਮੁੱਦੇ

22 ਸਾਲ ਤੱਕ ਲਈ ਲੜਾਈ, ਆਖ਼ਰਕਾਰ ਮਿਲੀ ਜਿੱਤ

ਵਕੀਲ ਤੁੰਗਨਾਥ ਚਤੁਰਵੇਦੀ ਨੇ ਕਿਹਾ, ''ਰੇਲਵੇ ਦੇ 'ਬੁਕਿੰਗ ਕਲਰਕ' ਨੇ ਉਸ ਸਮੇਂ 20 ਰੁਪਏ ਵੱਧ ਵਸੂਲੇ ਸਨ। ਉਸ ਨੇ ਹੱਥ ਨਾਲ ਬਣੀ ਟਿਕਟ ਦਿੱਤੀ ਸੀ, ਕਿਉਂਕਿ ਉਦੋਂ ਕੰਪਿਊਟਰ ਨਹੀਂ ਸਨ। 22 ਤੋਂ ਵੱਧ ਲੜਨ ਸਮੇਂ ਤੱਕ ਸੰਘਰਸ਼ ਕਰਨ ਮਗਰੋਂ ਆਖ਼ਰਕਾਰ ਜਿੱਤ ਹਾਸਲ ਕੀਤੀ।


Tanu

Content Editor

Related News