ਔਰਤਾਂ ’ਤੇ ਅਪਮਾਨਜਨਕ ਟਿੱਪਣੀ ਦਾ ਮਾਮਲਾ : ਕਥਾਵਾਚਕ ਅਨਿਰੁੱਧਾਚਾਰੀਆ ਦੀਆਂ ਵਧੀਆਂ ਮੁਸ਼ਕਲਾਂ

Wednesday, Dec 10, 2025 - 11:39 PM (IST)

ਔਰਤਾਂ ’ਤੇ ਅਪਮਾਨਜਨਕ ਟਿੱਪਣੀ ਦਾ ਮਾਮਲਾ : ਕਥਾਵਾਚਕ ਅਨਿਰੁੱਧਾਚਾਰੀਆ ਦੀਆਂ ਵਧੀਆਂ ਮੁਸ਼ਕਲਾਂ

ਮਥੁਰਾ- ਔਰਤਾਂ ਬਾਰੇ ਅਪਮਾਨਜਨਕ ਟਿੱਪਣੀ ਦੇ ਮਾਮਲੇ ਵਿਚ ਪ੍ਰਸਿੱਧ ਕਥਾਵਾਚਕ ਅਨਿਰੁੱਧਾਚਾਰੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਮਾਮਲੇ ਨੂੰ ਲੈ ਕੇ ਮਥੁਰਾ ਦੀ ਇਕ ਅਦਾਲਤ ਵਿਚ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਖਿਲ ਭਾਰਤ ਹਿੰਦੂ ਮਹਾਸਭਾ, ਆਗਰਾ ਦੀ ਜ਼ਿਲਾ ਪ੍ਰਧਾਨ ਮੀਰਾ ਰਾਠੌਰ ਵੱਲੋਂ ਦਾਇਰ ਦੀ ਗਈ ਇਸ ਪਟੀਸ਼ਨ ਨੂੰ ਅਦਾਲਤ ਨੇ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ।

ਹੁਣ ਅਦਾਲਤ ਇਸ ਮਾਮਲੇ ਵਿਚ 1 ਜਨਵਰੀ ਨੂੰ ਬਿਆਨ ਦਰਜ ਕਰੇਗੀ। ਇਹ ਮਾਮਲਾ ਅਕਤੂਬਰ ’ਚ ਸ਼ੁਰੂ ਹੋਇਆ ਸੀ। ਅਨਿਰੁੱਧਾਚਾਰੀਆ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਉਸਨੇ ਕਥਿਤ ਤੌਰ ’ਤੇ ਧੀਆਂ ਅਤੇ ਔਰਤਾਂ ਬਾਰੇ ਅਪਮਾਨਜਨਕ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਵੀਡੀਓ ਦੇ ਵਾਇਰਲ ਹੁੰਦਿਆਂ ਹੀ ਦੇਸ਼ ਭਰ ਵਿਚ ਹੰਗਾਮਾ ਮਚ ਗਿਆ ਸੀ।


author

Rakesh

Content Editor

Related News