ਕਾਰਗਿਲ ਕੋਰੀਅਰ ਸੇਵਾ ਸ਼ੁਰੂ, 11 ਲੋਕਾਂ ਨੂੰ ਕੀਤਾ ਗਿਆ ਏਅਰਲਿਫ਼ਟ
Saturday, Jan 22, 2022 - 12:59 PM (IST)

ਗਾਂਦਰਬਲ- ਏ.ਐੱਨ.-32 ਕਾਰਗਿਲ ਕੋਰੀਅਰ ਸੇਵਾ ਦੀ ਪਹਿਲੀ ਉਡਾਣ ਵੀਰਵਾਰ ਤੋਂ ਸ਼ੁਰੂ ਹੋਈ ਅਤੇ 11 ਲੋਕਾਂ ਨੂੰ ਕਾਰਗਿਲ ਤੋਂ ਜੰਮੂ ਲਈ ਰਵਾਨਾ ਕੀਤਾ ਗਿਆ। ਇਸ ਸਾਲ ਪਹਿਲੀ ਵਾਰ ਕਾਰਗਿਲ ਕੋਰੀਅਰ ਸਰਵਿਸ ਦੇ ਟਿਕਟ ਆਨਲਾਈਨ ਉਪਲੱਬਧ ਕਰਵਾਏ ਗਏ।
ਅਧਿਕਾਰੀਆਂ ਨੇ ਕਿਹਾ,''ਇੱਥੇ ਜਦੋਂ ਭਾਰੀ ਬਰਫ਼ਬਾਰੀ ਕਾਰਨ ਸਰਦੀਆਂ ਦੌਰਾਨ 5 ਮਹੀਨੇ ਲਈ ਰਾਜਮਾਰਗ ਬੰਦ ਹੋ ਜਾਂਦਾ ਹੈ। ਉਦੋਂ ਭਾਰਤੀ ਹਵਾਈ ਫ਼ੌਜ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਸਬਸਿਡੀ ਵਾਲੀ ਏ.ਐੱਨ.-32 ਕਾਰਗਿਲ ਕੋਰੀਅਰ ਏਅਰ ਸਰਵਿਸ ਇਕ ਵਿਸ਼ੇਸ਼ ਵਿਵਸਥਾ ਦੇ ਅਧੀਨ ਸੰਚਾਲਿਤ ਹੁੰਦੀ ਹੈ।'' ਅਧਿਕਾਰੀਆਂ ਨੇ ਕਿਹਾ,''ਇਹ ਸੇਵਾ ਲੇਹ-ਲਿੰਗਸ਼ੇਡ, ਡਿਬਲਿੰਗ, ਦਰਾਸ, ਪਦੁਮ, ਕਾਰਗਿਲ, ਨੁਬਰਾ, ਨੇਰਕ, ਜੰਮੂ ਅਤੇ ਸ਼੍ਰੀਨਗਰ ਤੋਂ ਮਨਜ਼ੂਰ ਮਾਰਗਾਂ 'ਤੇ ਲੱਦਾਖ ਦੇ ਦੂਰ ਦੇ ਖੇਤਰਾਂ ਦੇ ਯਾਤਰੀਆਂ ਨੂੰ ਪੂਰਾ ਕਰੇਗੀ।''