ਨਗਰ ਨਿਗਮ ਚੋਣਾਂ ਲਈ CM ਸੈਣੀ ਨੇ ਜਾਰੀ ਕੀਤਾ ਭਾਜਪਾ ਦਾ ''ਸੰਕਲਪ ਪੱਤਰ''
Wednesday, Apr 29, 2026 - 02:06 PM (IST)
ਪੰਚਕੂਲਾ- ਹਰਿਆਣਾ 'ਚ ਨਗਰ ਨਿਗਮ ਚੋਣਾਂ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਚਕੂਲਾ ਸਥਿਤ 'ਪੰਚਕਮਲ' ਦਫ਼ਤਰ 'ਚ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਇਸ ਮੌਕੇ ਪ੍ਰਦੇਸ਼ ਪ੍ਰਧਾਨ ਮੋਹਨਲਾਲ ਬੜੌਲੀ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਰਹੇ। ਭਾਜਪਾ ਦੇ ਇਸ ਵਿਜਨ ਡਾਕਿਊਮੈਂਟ 'ਚ ਸ਼ਹਿਰੀ ਵਿਕਾਸ, ਬਿਹਤਰ ਪ੍ਰਦਰਸ਼ਨ ਅਤੇ ਨਾਗਰਿਕ ਸਹੂਲਤਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਪੰਚਕੂਲਾ ਲਈ ਜਾਰੀ ਐਲਾਨ 'ਚ ਖੜਕ ਮੰਗੋਲੀ ' ਕਰੀਬ 300 ਕਰੋੜ ਰੁਪਏ ਦੀ ਲਾਗਤ ਨਾਲ 2100 ਫਲੈਟ ਬਣਾ ਕੇ ਮੁੜ ਵਸੇਬਾ ਯੋਜਨਾ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਨਾਲ ਹੀ 20 ਸਾਲਾਂ 'ਚ ਵੱਧ ਸਮੇਂ ਤੋਂ ਰਹਿ ਰਹੇ ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਦੀ ਗੱਲ ਕਹੀ ਗਈ ਹੈ।
ਸਵੱਛਤਾ ਅਤੇ ਜਲ ਪ੍ਰਬੰਧਨ ਦੇ ਅਧੀਨ 160 ਕਰੋੜ ਰੁਪਏ ਦੀ ਲਾਗਤ ਨਾਲ 5 ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾਣਗੇ ਅਤੇ ਕੂੜਾ ਪ੍ਰਬੰਧਨ 'ਤੇ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਔਰਤਾਂ ਲਈ ਪਿੰਕ ਟਾਇਲਟ ਅਤੇ ਆਧੁਨਿਕ ਸਹੂਲਤਾਂ ਵੀ ਵਿਕਸਿਤ ਕੀਤੀਆਂ ਜਾਣਗੀਆਂ। ਆਵਾਜਾਈ ਸੁਧਾਰ ਲਈ ਨੈਸ਼ਨਲ ਹਾਈਵੇਅ-05 'ਤੇ ਫਲਾਈਓਵਰ ਅਤੇ ਘੱਗਰ ਨਦੀ 'ਤੇ ਪੁਲ ਨਿਰਮਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਮਾਡਲ ਸੜਕਾਂ ਅਤੇ ਮਲਟੀਲੇਵਲ ਪਾਰਕਿੰਗ ਵੀ ਬਣਾਈ ਜਾਵੇਗੀ। ਖੇਡ ਅਤੇ ਸਿੱਖਿਆ ਦੇ ਖੇਤਰ 'ਚ ਵਿਸ਼ਵਪੱਧਰੀ ਸ਼ੂਟਿੰਗ ਰੇਂਜ ਅਤੇ ਸਪੋਰਟਸ ਕੰਪਲੈਕਸ ਦਾ ਨਿਰਮਾਣ ਪ੍ਰਸਤਾਵਿਤ ਹੈ, ਜਦੋਂ ਕਿ ਸਮਾਰਟ ਲਾਇਬ੍ਰੇਰੀ ਅਤੇ ਪਾਰਕ 'ਚ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੌਰਾਨ ਕਈ ਨੇਤਾ ਭਾਜਪਾ 'ਚ ਸ਼ਾਮਲ ਵੀ ਹੋਏ। ਕਾਂਗਰਸ ਨੇਤਾ ਭੂਪਿੰਦਰ ਸਿੰਘ ਹੁੱਡਾ ਪਹਿਲੇ ਹੀ ਪਾਰਟੀ ਦਾ ਮੈਨੀਫੈਸਟੋ ਪੱਤਰ ਜਾਰੀ ਕਰ ਚੁੱਕੇ ਹਨ। ਕੁੱਲ ਮਿਲਾ ਕੇ, ਚੋਣ ਮੁਕਾਬਲਾ ਹੁਣ ਪੂਰੀ ਤਰ੍ਹਾਂ ਦਿਲਚਸਪ ਹੁੰਦਾ ਨਜ਼ਰ ਆ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
