ਕਾਰਵਾਂ-ਏ-ਅਮਨ ਬੱਸ ਕਮਾਨ ਪੋਸਟ ਤੋਂ ਪੀ.ਓ.ਕੇ. ਲਈ ਰਵਾਨਾ

02/20/2017 4:33:19 PM

ਸ਼੍ਰੀਨਗਰ— ਸ਼੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜੱਫਰਾਬਾਦ ਦੇ ਵਿਚਕਾਰ ਚੱਲਣ ਵਾਲੀ ਕਾਰਵਾਂ-ਏ-ਅਮਨ ਬੱਸ ਅੱਜ ਸਵੇਰੇ ਅੰਤਿਮ ਭਾਰਤੀ ਫੌਜ ਚੌਕੀ ਕਮਾਨ ਪੋਸਟ ਤੋਂ ਰਵਾਨਾ ਹੋਈ। ਅਧਿਕਾਰਤ ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਬੱਸ ''ਚ 11 ਮਹਿਲਾਵਾਂ ਅਤੇ ਇਕ ਬੱਚੇ ਸਮੇਤ ਕੁੱਲ 22 ਯਾਤਰੀ ਹਨ ਅਤੇ ਇਹ ਉਰੀ ਦੇ ਸਲਾਮਾਬਾਦ ਸਥਿਤ ਵਪਾਰ ਸੁਵਿਧਾ ਕੇਂਦਰ ਪਹੁੰਚ ਗਈ ਹੈ। ਜਦਕਿ ਦੁਪਹਿਰ ਕੰਟਰੋਲ ਰੇਖਾ ਪਾਰ ਕਰਨ ਤੋਂ ਬਾਅਦ ਹੀ ਯਾਤਰੀਆਂ ਨੂੰ ਸਹੀ ਸੰਖਿਆ ਦਾ ਪਤਾ ਚੱਲ ਸਕੇਗਾ। ਕਸ਼ਮੀਰ ਦੇ ਪਿਛਲੇ ਸਾਲ ਅਸ਼ਾਂਤ ਮਾਹੌਲ ਅਤੇ ਕੰਟਰੋਲ ਰੇਖਾ ''ਤੇ ਤਣਾਅ ਦੇ ਬਾਵਜੂਦ ਇਹ ਬੱਸ ਸੇਵਾ ਜਾਰੀ ਰਹੀ। ਇਸ ਬੱਸ ਦੀ ਸ਼ੁਰੂਆਤ ਸੱਤ ਅਪ੍ਰੈਲ 2005 ਨੂੰ ਹੋਈ ਸੀ ਅਤੇ ਇਸ ਦਾ ਪਾਕਿਸਤਾਨ ਦੇ ਅੱਤਵਾਦੀ ਸਮੂਹ ਨੇ ਰੱਜ ਕੇ ਵਿਰੋਧ ਕੀਤਾ ਸੀ। ਦੋਵੇਂ ਦੇਸ਼ ਆਪਣੇ-ਆਪਣੇ ਯਾਤਰੀਆਂ ਨੂੰ ਇਕ ਦੂਜੇ ਕੋਲ ਆਉਣ-ਜਾਣ ''ਤੇ ਯਾਤਰਾ ਪਰਮਿਟ ਦੇ ਆਧਾਰ ''ਤੇ ਸਹਿਮਤ ਹੋਏ ਹਨ। ਦੋਹਾਂ ਦੇਸ਼ਾਂ ਦੀ ਖੁਫੀਆ ਏਜੰਸੀਆਂ ਵਲੋਂ ਯਾਤਰੀਆਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਯਾਤਰਾ ਪਰਮਿਟ ਜਾਰੀ ਕਰਦਾ ਹੈ।


Related News