ਚਿਨਾਬ ਨਦੀ ''ਚ ਡਿੱਗੀ ਕਾਰ, ਔਰਤ ਦੀ ਮੌਤ, ਦੋ ਲੋਕ ਲਾਪਤਾ

Saturday, Nov 30, 2024 - 12:21 PM (IST)

ਚਿਨਾਬ ਨਦੀ ''ਚ ਡਿੱਗੀ ਕਾਰ, ਔਰਤ ਦੀ ਮੌਤ, ਦੋ ਲੋਕ ਲਾਪਤਾ

ਜੰਮੂ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਨਿੱਜੀ ਕਾਰ ਸੜਕ ਤੋਂ ਫਿਸਲ ਕੇ ਚਿਨਾਬ ਨਦੀ 'ਚ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਸਵਾਰੀਆਂ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ 8.30 ਵਜੇ ਦੇ ਕਰੀਬ ਖੰਡੋਟੇ ਪਿੰਡ ਨੇੜੇ ਵਾਪਰਿਆ ਅਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਪੁਲਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਸਥਾਨਕ ਵਲੰਟੀਅਰਾਂ ਵਲੋਂ ਇਕ ਸਾਂਝੀ ਬਚਾਅ ਮੁਹਿੰਮ ਜਾਰੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ- ਰਣਜੀਤ ਕੁਮਾਰ (25), ਉਸਦੇ ਰਿਸ਼ਤੇਦਾਰ ਬੇਲੀ ਰਾਮ (60) ਅਤੇ ਪੂਰਨ ਦੇਵੀ (60) ਚਰਿਆ ਪਿੰਡ ਤੋਂ ਜੰਮੂ ਜਾ ਰਹੇ ਸਨ, ਜਦੋਂ ਕਾਰ ਨਦੀ ਵਿਚ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਨ ਦੇਵੀ ਦੀ ਲਾਸ਼ ਨਦੀ ਦੇ ਕਿਨਾਰੇ ਪਈ ਮਿਲੀ, ਜਦੋਂ ਕਿ ਦੋ ਹੋਰ ਸਵਾਰੀਆਂ ਸਮੇਤ ਕਾਰ ਨਦੀ 'ਚ ਡੁੱਬ ਗਈ। ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ।


author

Tanu

Content Editor

Related News