ਸ਼ਨੀਦੇਵ ਦੇ ਦਰਸ਼ਨ ਕਰਨ ਜਾ ਰਹੇ ਨੌਜਵਾਨਾਂ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾਈ, 4 ਦੀ ਮੌਤ

Saturday, Sep 16, 2023 - 03:55 PM (IST)

ਸ਼ਨੀਦੇਵ ਦੇ ਦਰਸ਼ਨ ਕਰਨ ਜਾ ਰਹੇ ਨੌਜਵਾਨਾਂ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾਈ, 4 ਦੀ ਮੌਤ

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਦਿੱਲੀ-ਆਗਰਾ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਢਾਬੇ ਕੋਲ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਜਿਸ ਨਾਲ ਉਸ 'ਚ ਸਵਾਰ ਤਿੰਨ ਨੌਜਵਾਨਾਂ ਅਤੇ ਇਕ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਕਾਰ ਸਵਾਰ 2 ਨੌਜਵਾਨਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ, ਹਾਦਸੇ ਦੇ ਸ਼ਿਕਾਰ ਸਾਰੇ ਨੌਜਵਾਨ ਅਲੀਗੜ੍ਹ ਦੇ ਰਹਿਣ ਵਾਲੇ ਸਨ ਅਤੇ ਉਹ ਕੋਸੀਕਲਾਂ ਕਸਬੇ ਕੋਲ ਕੋਕਿਲਾਵਨ ਸਥਿਤ ਸ਼ਨੀਦੇਵ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਸਨ।

ਇਹ ਵੀ ਪੜ੍ਹੋ : ਨੋਇਡਾ 'ਚ ਲਿਫ਼ਟ ਹਾਦਸਾ : ਚਾਰ ਹੋਰ ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਵੱਧ ਕੇ 8 ਹੋਈ

ਪੁਲਸ ਸੁਪਰਡੈਂਟ ਮਾਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਇਕ ਵਜੇ ਅਲੀਗੜ੍ਹ ਦੇ 5 ਨੌਜਵਾਨ ਕੋਕਿਲਾਵਨ ਸਥਿਤ ਸ਼ਨੀਦੇਵ ਦੇ ਦਰਸ਼ਨ ਕਰਨ ਜਾ ਰਹੇ ਸਨ, ਉਦੋਂ ਉਨ੍ਹਾਂ ਦੀ ਕਾਰ ਜੈਂਤ ਥਾਣਾ ਖੇਤਰ 'ਚ ਚੌਧਰੀ ਢਾਬੇ ਕੋਲ ਖੜ੍ਹੇ ਟਰੱਕ ਨਾਲ ਜਾ ਟਕਰਾਈ। ਸਿੰਘ ਅਨੁਸਾਰ ਹਾਦਸੇ 'ਚ ਅਲੀਗੜ੍ਹ ਦੇ ਬੰਨਾਦੇਵੀ ਥਾਣਾ ਖੇਤਰ ਦੇ ਨਿਵਿਧ ਬੰਸਲ (29), ਆਲੋਕ ਦਿਆਲ (30) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਮਲ ਵਰਮਾ (29) ਅਤੇ ਵਿਸ਼ਾਲ ਵਰਮਾ (31) ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦੋਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਿੰਘ ਅਨੁਸਾਰ, ਹਾਦਸੇ 'ਚ ਟਰੱਕ ਡਰਾਈਵਰ ਅਜੀਤ ਕੁਮਾਰ (30) ਦੀ ਜਾਨ ਚਲੀ ਗਈ। ਉਹ ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਆਮਨੌਰ ਦਾ ਰਹਿਣ ਵਾਲਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News