ਫੁੱਟਪਾਥ ''ਤੇ ਖੜ੍ਹੇ ਬੱਚਿਆਂ ਨੂੰ ਕਾਰ ਨੇ ਮਾਰੀ ਟੱਕਰ, ਡਰਾਈਵਰ ਗ੍ਰਿਫ਼ਤਾਰ

Sunday, Dec 18, 2022 - 04:28 PM (IST)

ਫੁੱਟਪਾਥ ''ਤੇ ਖੜ੍ਹੇ ਬੱਚਿਆਂ ਨੂੰ ਕਾਰ ਨੇ ਮਾਰੀ ਟੱਕਰ, ਡਰਾਈਵਰ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਉੱਤਰੀ ਦਿੱਲੀ ਦੇ ਗੁਲਾਬੀ ਬਾਗ਼ ਇਲਾਕੇ 'ਚ ਐਤਵਾਰ ਨੂੰ ਇਕ ਸਕੂਲ ਨੇੜੇ ਇਕ ਕਾਰ ਦੀ ਲਪੇਟ 'ਚ ਆਉਣ ਨਾਲ ਤਿੰਨ ਬੱਚੇ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 9 ਵਜੇ ਵਾਪਰੀ। ਉਸ ਨੇ ਕਿਹਾ ਕਿ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਸ ਨੇ ਕਿਹਾ ਕਿ ਪ੍ਰਤਾਪ ਨਗਰ ਵਾਸੀ ਗਜੇਂਦਰ (30) ਲੀਲਾਵਤੀ ਸਕੂਲ ਕੋਲ ਆਪਣੇ ਵਾਹਨ ਤੋਂ ਕੰਟਰੋਲ ਗੁਆ ਬੈਠਾ। ਉੱਤਰੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸੀ ਨੇ ਕਿਹਾ ਕਿ ਕਾਰ ਨੇ ਫੁੱਟਪਾਥ 'ਤੇ ਖੜ੍ਹੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਡੀ.ਸੀ.ਪੀ. ਨੇ ਕਿਹਾ ਕਿ 10 ਅਤੇ ਚਾਰ ਦੇ 2 ਬੱਚੇ ਖ਼ਤਰੇ ਤੋਂ ਬਾਹਰ ਹਨ, ਜਦੋਂ ਕਿ 6 ਸਾਲ ਦਾ ਇਕ ਬੱਚਾ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਪੁਲਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

DIsha

Content Editor

Related News