ਕਾਰ ਖਰੀਦਣ ਦੀ ਖੁਸ਼ੀ ''ਚ ਸ਼ਮਸ਼ਾਨਘਾਟ ਪਹੁੰਚਿਆ ਪੂਰਾ ਪਰਿਵਾਰ

02/08/2020 12:00:18 PM

ਕੋਟਾ— ਨਵੀਂ ਕਾਰ ਖਰੀਦਣ 'ਤੇ ਸਭ ਤੋਂ ਪਹਿਲਾਂ ਲੋਕ ਮੰਦਰ ਜਾਂ ਗੁਰਦੁਆਰੇ ਜਾਂਦੇ ਹਨ ਪਰ ਰਾਜਸਥਾਨ ਦੇ ਕੋਟਾ ਸ਼ਹਿਰ 'ਚ ਬੀਤੇ ਦਿਨੀਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕਾਰ ਖਰੀਦਣ ਦੀ ਖੁਸ਼ੀ 'ਚ ਇਕ ਪਰਿਵਾਰ ਸ਼ਮਸ਼ਾਨਘਾਟ ਪਹੁੰਚ ਗਿਆ, ਜਿਥੇ ਸ਼ਰਾਬ ਪੀ ਕੇ ਪਰਿਵਾਰ ਦੇ ਮਰਦਾਂ ਅਤੇ ਔਰਤਾਂ ਨੇ ਢੋਲ-ਵਾਜਿਆਂ ਨਾਲ ਨੱਚਣਾ-ਗਾਉਣਾ ਸ਼ੁਰੂ ਕਰ ਦਿੱਤਾ। ਇਸ ਪੂਰੀ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਵਿਚ ਸ਼ਰਾਬ ਦੇ ਨਸ਼ੇ 'ਚ ਸ਼ਮਸ਼ਾਨਘਾਟ 'ਚ ਨੱਚਦੇ ਲੋਕ ਬੇਪਰਵਾਹ ਹੋ ਕੇ ਦਾਹ ਸੰਸਕਾਰ ਵਾਲੇ ਸਥਾਨ 'ਤੇ ਨੱਚਦੇ ਨਜ਼ਰ ਆ ਰਹੇ ਹਨ।

ਜਾਣਕਾਰੀ ਮੁਤਾਬਕ ਕਾਰ ਖਰੀਦਣ ਤੋਂ ਬਾਅਦ ਸ਼ਰਾਬ ਪੀ ਕੇ ਸ਼ਮਸ਼ਾਨਘਾਟ 'ਚ ਨੱਚਣ ਵਾਲੇ ਲੋਕ ਸਾਂਟੀਆ ਜਾਤੀ ਸਮਾਜ ਦੇ ਹਨ। ਦਰਅਸਲ ਸਾਂਟੀਆ ਸਮਾਜ ਦੇ ਜੁਗਲ ਨਾਂ ਦੇ ਵਿਅਕਤੀ ਦੀ 4 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਦਾ ਅੰਤਿਮ ਸੰਸਕਾਰ ਇਸੇ ਸ਼ਮਸ਼ਾਨਘਾਟ 'ਚ ਕੀਤਾ ਗਿਆ ਸੀ। ਜੁਗਲ ਦੇ ਪਰਿਵਾਰ 'ਚ ਹੀ ਇਕ ਔਰਤ ਨੇ ਇਹ ਕਾਰ ਖਰੀਦੀ ਹੈ। ਕਾਰ ਖਰੀਦਣ ਤੋਂ ਬਾਅਦ ਪੂਰੇ ਪਰਿਵਾਰ ਦੇ ਮੈਂਬਰ ਸ਼ਮਸ਼ਾਨਘਾਟ ਪਹੁੰਚੇ ਸਨ।


DIsha

Content Editor

Related News