ਖੇਡਦੇ-ਖੇਡਦੇ ਕਾਰ ''ਚ ਵੜ ਗਏ 4 ਮਾਸੂਮ, ਦਰਵਾਜ਼ਾ ਹੋ ਗਿਆ Lock, ਦਮ ਘੁੱਟਣ ਕਾਰਨ ਸਾਰਿਆਂ ਦੀ ਹੋ ਗਈ ਮੌਤ
Monday, May 19, 2025 - 10:34 AM (IST)

ਵਿਜੇਨਗਰਮ- ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਜ਼ਿਲ੍ਹੇ ਦੇ ਦਵਾਰਾਪੁਡੀ ਪਿੰਡ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕਾਰ 'ਚ ਖੇਡਦੇ ਸਮੇਂ ਦਰਵਾਜ਼ਾ ਬੰਦ ਹੋਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਦਮ ਘੁਟਣ ਨਾਲ ਮੌਤ ਹੋ ਗਈ। ਰਿਪੋਰਟ ਅਨੁਸਾਰ, ਬੱਚੇ ਐਤਵਾਰ ਸਵੇਰੇ ਖੇਡਣ ਲਈ ਨਿਕਲੇ ਸਨ। ਪੂਰੇ ਦਿਨ ਉਨ੍ਹਾਂ ਦੇ ਮਾਪਿਆਂ ਵਲੋਂ ਭਾਲ ਦੇ ਬਾਵਜੂਦ ਉਹ ਨਹੀਂ ਮਿਲੇ। ਬਾਅਦ 'ਚ ਪਤਾ ਲੱਗਾ ਕਿ ਬੱਚੇ ਪਿੰਡ 'ਚ ਮਹਿਲਾ ਭਾਈਚਾਰਕ ਦਫ਼ਤਰ ਕੋਲ ਖੜ੍ਹੀ ਕਾਰ 'ਚ ਖੇਡ-ਖੇਡ 'ਚ ਵੜ ਗਏ ਸਨ ਅਤੇ ਗਲਤੀ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਸੀ। ਵਾਹਨ ਦੇ ਅੰਦਰ ਹਵਾ ਦੀ ਘਾਟ ਕਾਰਨ ਬੱਚਿਆਂ ਦਾ ਦਮ ਘੁੱਟ ਗਿਆ।
ਇਹ ਵੀ ਪੜ੍ਹੋ : ਅਗਲੇ 24 ਘੰਟਿਆਂ 'ਚ ਪਵੇਗਾ ਮੀਂਹ ! ਅੱਗ ਵਰ੍ਹਾਊ ਗਰਮੀ ਤੋਂ ਮਿਲੇਗੀ ਰਾਹਤ
ਮ੍ਰਿਤਕਾਂ ਦੀ ਪਛਾਣ ਉਦੇ (8), ਚਾਰੂਮਤੀ (8), ਕਰਿਸ਼ਮਾ (6) ਅਤੇ ਮਸਨਵੀ (6) ਵਜੋਂ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਐੱਮਐੱਸਐੱਮਈ ਮੰਤਰੀ ਕੋਂਡਾਪੱਲੀ ਸ਼੍ਰੀਨਿਵਾਸ ਨੇ ਕਿਹਾ ਕਿ ਜ਼ਿਲ੍ਹੇ 'ਚ ਹੋਈ ਘਟਨਾ ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਇਕ ਵਿਆਹ ਸਮਾਰੋਹ ਦੌਰਾਨ ਖੇਡ ਰਹੇ ਸਨ ਅਤੇ ਖੇਡ ਰਹੇ 5 ਬੱਚਿਆਂ 'ਚੋਂ ਇਕ ਖੁੱਲ੍ਹੀ ਕਾਰ 'ਚ ਵੜ ਗਏ ਅਤੇ ਉਸ 'ਚ ਫਸ ਗਏ ਤੇ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਇਸ ਮੁੱਦੇ ਨੂੰ ਚੁੱਕੇਗੀ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਪ੍ਰਦਾਨ ਕਰੇਗੀ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਅਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਉਨ੍ਹਾਂ 'ਤੇ ਸਖ਼ਤ ਨਿਗਰਾਨੀ ਰੱਖਣ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ : ਘਰ 'ਚ ਅੱਗ, ਨਾਲ ਨਿੱਕੀਆਂ-ਨਿੱਕੀਆਂ ਜਾਨਾਂ...! ਢਾਲ ਬਣ ਬਚਾਉਂਦੇ-ਬਚਾਉਂਦੇ ਖ਼ੁਦ ਵੀ ਨਾ ਬਚੀ 'ਮਾਂ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e