ਸਿਨੇਮਾ 'ਚ ਚੱਲਦੀ ਫਿਲਮ ਦੌਰਾਨ ਪੈ ਗਿਆ ਪੰਗਾ, ਜਦੋਂ ਹੋ ਗਈ ਹੱਦ ਤੋਂ ਵੱਧ ਤਾਂ...

Saturday, Jul 26, 2025 - 01:18 PM (IST)

ਸਿਨੇਮਾ 'ਚ ਚੱਲਦੀ ਫਿਲਮ ਦੌਰਾਨ ਪੈ ਗਿਆ ਪੰਗਾ, ਜਦੋਂ ਹੋ ਗਈ ਹੱਦ ਤੋਂ ਵੱਧ ਤਾਂ...

ਐਂਟਰਟੇਨਮੈਂਟ ਡੈਸਕ- ਸਾਊਥ ਸੁਪਰਸਟਾਰ ਪਵਨ ਕਲਿਆਣ ਦੀ ਫਿਲਮ ‘Hari Hara Veera Mallu’ ਦੀ ਵਿਸ਼ੇਸ਼ ਸਕ੍ਰੀਨਿੰਗ ਯੂਨਾਈਟਡ ਕਿੰਗਡਮ (UK) ਦੇ Cineworld Theatre ’ਚ ਉਸ ਸਮੇਂ ਇੱਕ ਵਿਵਾਦ ਦਾ ਕੇਂਦਰ ਬਣ ਗਈ, ਜਦੋਂ 24 ਜੁਲਾਈ ਨੂੰ ਥੀਏਟਰਾਂ ਵਿੱਚ ਰਿਲੀਜ਼ ਤੋਂ ਇੱਕ ਦਿਨ ਪਹਿਲਾਂ UK ਵਿਚ ਹੋਈ ਪੇਡ ਸਕ੍ਰੀਨਿੰਗ ਦੌਰਾਨ ਕਈ ਉਤਸ਼ਾਹੀਤ ਦਰਸ਼ਕਾਂ ਨੇ ਹੱਦੋਂ ਵੱਧ ਉਤਸ਼ਾਹ ਵਿਖਾਉਂਦੇ ਹੋਏ ਥੀਏਟਰ 'ਚ ਕਨਫੈੱਟੀ ਸੁੱਟਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਮਸ਼ਹੂਰ ਫਿਲਮ Producer ਖਿਲਾਫ ਦਰਜ ਹੋਈ FIR, ਮਾਡਲ ਨੇ ਲਾਏ 'ਗੰਭੀਰ' ਇਲਜ਼ਾਮ

 

 
 
 
 
 
 
 
 
 
 
 
 
 
 
 
 

A post shared by UB1UB2: Southall, West London (@ub1ub2)

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਵੇਖਿਆ ਗਿਆ ਕਿ ਫਿਲਮ ਦੌਰਾਨ ਸੂਟੇ ਗਏ ਕਨਫੈੱਟੀ ਕਾਰਨ ਥੀਏਟਰ ਕਰਮਚਾਰੀਆਂ ਨੂੰ ਸ਼ੋਅ ਰੋਕਣਾ ਪਿਆ। ਉਨ੍ਹਾਂ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਨਾ ਸਿਰਫ਼ ਥੀਏਟਰ ਦੇ ਨਿਯਮਾਂ ਦੀ ਉਲੰਘਣਾ ਹੈ, ਸਗੋਂ ਇਸ ਨਾਲ ਸਾਫ਼-ਸਫਾਈ ਵੀ ਮੁਸ਼ਕਲ ਹੋ ਜਾਂਦੀ ਹੈ।

ਇਹ ਵੀ ਪੜ੍ਹੋ: Intimate ਸੀਨ ਦੌਰਾਨ ਬੇਕਾਬੂ ਹੋਇਆ ਅਦਾਕਾਰ, 'ਕੱਟ' ਕਹਿਣ ਦੇ ਬਾਵਜੂਦ ਜਾਰੀ ਰੱਖਿਆ ਕਿਸਿੰਗ ਸੀਨ

ਕਰਮਚਾਰੀਆਂ ਨੇ ਕਿਹਾ, "ਜੇ ਤੁਸੀਂ ਜਸ਼ਨ ਮਨਾਉਣਾ ਸੀ ਤਾਂ ਪਹਿਲਾਂ ਇਜਾਜ਼ਤ ਲੈ ਲੈਂਦੇ।" ਪਰ ਉਸ ਦੇ ਬਾਵਜੂਦ ਵੀ ਕੁਝ ਦਰਸ਼ਕ ਆਪਣੀ ਗਲਤੀ ਮੰਨਣ ਦੀ ਥਾਂ ਝਗੜਾ ਕਰਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ "ਬਾਹਰ ਕੋਈ ਨੋਟਿਸ ਲਾਇਆ ਹੋਇਆ ਨਹੀਂ ਸੀ, ਨਹੀਂ ਤਾਂ ਅਸੀਂ ਕਨਫੈੱਟੀ ਨਾ ਸੁੱਟਦੇ।" ਇਸ ਪੂਰੇ ਮਾਮਲੇ ਨੇ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ।

ਇਹ ਵੀ ਪੜ੍ਹੋ: ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...

ਫਿਲਮ ਦੀ ਕਹਾਣੀ:

‘Hari Hara Veera Mallu’ 17ਵੀਂ ਸਦੀ ਦੇ ਮੁਗਲ ਸਮਰਾਜ ਵਿੱਚ ਸੈੱਟ ਕੀਤੀ ਗਈ ਹੈ। ਫਿਲਮ ਵਿੱਚ ਵੀਰਾ ਮੱਲੂ ਦੀ ਕਹਾਣੀ ਦਿਖਾਈ ਗਈ ਹੈ ਜੋ ਕੋਹਿਨੂਰ ਹੀਰੇ ਨੂੰ ਹਾਸਲ ਕਰਕੇ ਮੁਗਲਾਂ ਵੱਲੋਂ ਘੇਰੇ ਗਏ ਇੱਕ ਸ਼ਹਿਰ ਨੂੰ ਬਚਾਉਣ ਲਈ ਨਿਕਲਦਾ ਹੈ। ਫਿਲਮ ਵਿੱਚ ਪਵਨ ਕਲਿਆਣ ਦੇ ਨਾਲ ਬੌਬੀ ਡਿਓਲ, ਨਿਧੀ ਅਗਰਵਾਲ ਅਤੇ ਸਥਿਆਰਾਜ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਇਹ ਵੀ ਪੜ੍ਹੋ: ਰਾਜ ਸਭਾ 'ਚ ਆਵਾਜ਼ ਬੁਲੰਦ ਕਰੇਗਾ ਇਹ ਕਲਾਕਾਰ ! ਮਾਂ ਬੋਲੀ 'ਚ ਚੁੱਕੀ ਸਹੁੰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News