ਵਿਧਾਨ ਸਭਾ ’ਚ ਫ਼ੋਨ ’ਤੇ ਗੇਮ ਖੇਡਦੇ ਦਿਸੇ ਮਹਾਰਾਸ਼ਟਰ ਦੇ ਮੰਤਰੀ
Monday, Jul 21, 2025 - 09:57 AM (IST)

ਨਾਗਪੁਰ- ਮਹਾਰਾਸ਼ਟਰ ਵਿਚ ਰਾਕਾਂਪਾ (ਸ਼ਰਦ) ਧੜੇ ਦੇ ਵਿਧਾਇਕ ਰੋਹਿਤ ਪਵਾਰ ਨੇ ਸੱਤਾਧਾਰੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੀ ਆਲੋਚਨਾ ਕਰਦਿਆਂ ਐਤਵਾਰ ਨੂੰ ਕਿਹਾ ਕਿ ਉਹ ਭਾਜਪਾ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਕੋਈ ਕੰਮ ਨਹੀਂ ਕਰ ਸਕਦੀ। ਪਵਾਰ ਨੇ ਮਹਾਰਾਸ਼ਟਰ ਵਿਚ ਮੰਤਰੀ ਮਾਣਿਕਰਾਓ ਕੋਕਾਟੇ ਦਾ ਇਕ ਕਥਿਤ ਵੀਡੀਓ ‘ਐਕਸ’ ਉਤੇ ਪੋਸਟ ਕੀਤਾ, ਜਿਸ ’ਚ ਉਨ੍ਹਾਂ ਨੂੰ ਸੂਬਾ ਵਿਧਾਨ ਸਭਾ ਵਿਚ ਆਪਣੇ ਮੋਬਾਈਲ ਫੋਨ ’ਤੇ ਗੇਮ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ।
ਰੋਹਿਤ ਪਵਾਰ ਨੇ ਪੋਸਟ ’ਚ ਲਿਖਿਆ, ‘‘ਸੂਬੇ ’ਚ ਖੇਤੀਬਾੜੀ ਨਾਲ ਜੁੜੇ ਕਈ ਮੁੱਦੇ ਪੈਂਡਿੰਗ ਹੋਣ ਅਤੇ ਰੋਜ਼ਾਨਾ 8 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਬਾਵਜੂਦ ਖੇਤੀਬਾੜੀ ਮੰਤਰੀ ਕੋਲ ਕੋਈ ਕੰਮ ਨਹੀਂ ਹੈ ਅਤੇ ਉਹ ਰੰਮੀ ਖੇਡਣ ਵਿਚ ਰੁੱਝੇ ਹੋਏ ਦਿਸਦੇ ਹਨ।’’ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਰਾਕਾਂਪਾ ਅਤੇ ਮੰਤਰੀ ਕੋਕਾਟੇ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ। ਇਸ ਦੌਰਾਨ, ਕਾਂਗਰਸ ਵਿਧਾਇਕ ਦਲ ਦੇ ਨੇਤਾ ਵਿਜੇ ਵਡੇਟੀਵਾਰ ਨੇ ਮਹਾਯੁਤੀ ਸਰਕਾਰ ’ਤੇ ਕਿਸਾਨਾਂ ਨਾਲ ਧੋਖੇਬਾਜ਼ੀ ਅਤੇ ਧੋਖਾ ਕਰਨ ਦਾ ਦੋਸ਼ ਲਗਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8