ਵੱਡੀ ਖ਼ਬਰ ; ਛਿੜ ਗਈ ਨਵੀਂ ਜੰਗ, ਫ਼ੌਜੀ ਬੇਸਾਂ 'ਤੇ ਹੋ ਗਿਆ ਹਮਲਾ, ਸੀਲ ਹੋ ਗਏ ਬਾਰਡਰ

Thursday, Jul 24, 2025 - 12:37 PM (IST)

ਵੱਡੀ ਖ਼ਬਰ ; ਛਿੜ ਗਈ ਨਵੀਂ ਜੰਗ, ਫ਼ੌਜੀ ਬੇਸਾਂ 'ਤੇ ਹੋ ਗਿਆ ਹਮਲਾ, ਸੀਲ ਹੋ ਗਏ ਬਾਰਡਰ

ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਤੇ ਇਜ਼ਰਾਈਲ-ਹਮਾਸ ਵਿਚਾਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਜੰਗ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਹੀ ਕਿ ਇਕ ਹੋਰ ਨਵੀਂ ਜੰਗ ਛਿੜਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਕੰਬੋਡੀਆ ਨੇ ਥਾਈਲੈਂਡ ਦੇ 2 ਫ਼ੌਜੀ ਬੇਸਾਂ 'ਤੇ ਹਮਲਾ ਕੀਤਾ ਹੈ, ਜਿਸ ਕਾਰਨ ਘੱਟੋ-ਘੱਟ ਇਕ ਨਾਗਰਿਕ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। 

ਇਸ ਹਮਲੇ ਮਗਰੋਂ ਦੋਵਾਂ ਦੇਸ਼ਾਂ ਨੇ ਇਕ-ਦੂਜੇ ਨਾਲ ਆਪਣੇ ਰਿਸ਼ਤਿਆਂ ਨੂੰ ਘਟਾ ਦਿੱਤਾ ਹੈ ਤੇ ਵਧਦੇ ਤਣਾਅ ਦਰਮਿਆਨ ਸਥਿਤੀ ਹੋਰ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਜਾਣਕਾਰੀ ਦਿੰਦੇ ਹੋਏ ਥਾਈ ਫੌਜ ਨੇ ਕਿਹਾ ਕਿ ਇਸ ਹਮਲੇ ਮਗਰੋਂ ਉਨ੍ਹਾਂ ਨੇ ਕੰਬੋਡੀਆ 'ਤੇ ਏਅਰ ਸਟ੍ਰਾਈਕ ਕਰ ਦਿੱਤੀ ਹੈ, ਜਦਕਿ ਕੰਬੋਡੀਅਨ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਥਾਈਲੈਂਡ ਦੀ ਫ਼ੌਜ ਨੇ ਲੜਾਕੂ ਜਹਾਜ਼ਾਂ ਰਾਹੀਂ ਪੀਰਾਹ ਵਿਹਾਰ ਮੰਦਰ ਨੇੜੇ ਸੜਕਾਂ 'ਤੇ ਬੰਬ ਸੁੱਟੇ ਹਨ। 

🚨 BIG BREAKING

Thailand launches AIR STRIKES on Cambodian military targets.

🚀 F-16 DEPLOYED 💥 pic.twitter.com/mMIQaPfs0V

— Megh Updates 🚨™ (@MeghUpdates) July 24, 2025

ਹਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਈਲੈਂਡ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਸੁਰਾਸਾਂਤ ਕੌਂਗਸਿਰੀ ਨੇ ਦੱਸਿਆ ਕਿ ਕੰਬੋਡੀਆ ਦੇ ਹਮਲੇ ਕਾਰਨ ਇਕ 5 ਸਾਲ ਦੇ ਬੱਚੇ ਸਣੇ 3 ਲੋਕ ਜ਼ਖ਼ਮੀ ਹੋ ਗਏ ਹਨ, ਜਦਕਿ 1 ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਦੇਸ਼ ਦੇ 6 ਸਰਹੱਦੀ ਇਲਾਕਿਆਂ 'ਚ ਹੁਣ ਦੋਵਾਂ ਦੇਸ਼ਾਂ ਵਿਚਾਲੇ ਮੁਕਾਬਲਾ ਜਾਰੀ ਹੈ। ਹਾਲਾਂਕਿ ਦੋਵਾਂ ਦੇਸ਼ਾਂ ਨੇ ਇਕ-ਦੂਜੇ 'ਤੇ ਇਲਜ਼ਾਮ ਲਗਾਏ ਹਨ ਕਿ ਪਹਿਲਾ ਹਮਲਾ ਅਸੀਂ ਨਹੀਂ ਤੁਸੀਂ ਕੀਤਾ ਹੈ। ਵਧਦੇ ਤਣਾਅ ਨੂੰ ਦੇਖਦੇ ਹੋਏ ਦੋਵਾਂ ਦੇਸ਼ਾਂ ਨੇ ਆਪਣੀਆਂ-ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਹਵਾ ਵਿਚਾਲੇ 'ਗ਼ਾਇਬ' ਹੋ ਗਿਆ ਸਵਾਰੀਆਂ ਨਾਲ ਭਰਿਆ ਜਹਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News