ਇਕ ਕੁੱਤਾ ਤੇ 2 ਮੱਝਾਂ-ਗਾਂਵਾਂ..! ਇੰਸਪੈਕਟਰ ਨੇ ਮੰਗੀ ਅਜਿਹੀ ਰਿਸ਼ਵਤ ਕਿ ਹਰ ਕੋਈ ਰਹਿ ਗਿਆ ਹੈਰਾਨ
Thursday, Oct 15, 2026 - 12:39 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਨਵਾਬਗੰਜ ਥਾਣੇ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਹਿਸਾਰ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਸਪੈਸ਼ਲ ਟਾਸਕ ਫੋਰਸ (STF) 'ਚ ਤਾਇਨਾਤ ਇਕ ਇੰਸਪੈਕਟਰ 'ਤੇ ਸ਼ਰਾਬ ਤਸਕਰੀ ਦੇ ਇਕ ਮਾਮਲੇ 'ਚੋਂ ਆਪਣਾ ਨਾਮ ਹਟਾਉਣ ਦੇ ਬਦਲੇ ਇਕ ਮੱਝ, 2 ਗਾਵਾਂ, ਇਕ ਜਰਮਨ ਸ਼ੇਫਰਡ ਕੁੱਤਾ ਅਤੇ 35,000 ਰੁਪਏ ਰਿਸ਼ਵਤ ਦੀ ਮੰਗਣ ਦਾ ਦੋਸ਼ ਲਗਾਇਆ ਹੈ। ਉਸ ਨੇ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਲਈ ਪੁਲਸ ਨੂੰ ਆਡੀਓ ਰਿਕਾਰਡਿੰਗ ਅਤੇ ਸਕ੍ਰੀਨਸ਼ਾਟ ਸੌਂਪੇ। ਇਸ ਤੋਂ ਬਾਅਦ, ਹਿਸਾਰ ਡਿਵੀਜ਼ਨ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਇੰਸਪੈਕਟਰ ਰਣੇਂਦਰ ਕੁਮਾਰ ਸਿੰਘ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ।
ਹਿਸਾਰ ਦੇ ਬਿਆਨਖੇੜਾ ਪਿੰਡ ਦੇ ਰਹਿਣ ਵਾਲੇ ਮਨਵੀਰ ਸਿੰਘ ਉਰਫ਼ ਮੰਨੂ ਨੇ ਇਸ ਸਾਲ ਫਰਵਰੀ 'ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਪ੍ਰਯਾਗਰਾਜ ਦੇ ਨਵਾਬਗੰਜ ਥਾਣੇ 'ਚ ਉਸ ਦੇ ਵਿਰੁੱਧ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਹੈ। ਇਹ ਦੋਸ਼ ਹੈ ਕਿ ਸਪੈਸ਼ਲ ਟਾਸਕ ਫੋਰਸ (STF) 'ਚ ਤਾਇਨਾਤ ਇੰਸਪੈਕਟਰ ਰਣੇਂਦਰ ਕੁਮਾਰ ਸਿੰਘ ਨੇ ਕੇਸ 'ਚੋਂ ਆਪਣਾ ਨਾਮ ਹਟਾਉਣ ਦੇ ਬਦਲੇ ਰਿਸ਼ਵਤ ਦੀ ਮੰਗੀ।
ਮਨਵੀਰ ਸਿੰਘ ਨੇ ਦੋਸ਼ ਲਗਾਇਆ ਕਿ 1 ਫਰਵਰੀ 2026 ਨੂੰ ਇੰਸਪੈਕਟਰ ਨੇ ਫ਼ੋਨ ਕਰਕੇ 2 ਗਾਵਾਂ ਮੰਗੀਆਂ। ਉਸ ਨੇ 3 ਫਰਵਰੀ ਨੂੰ ਗਾਵਾਂ ਭੇਜੀਆਂ। ਫਿਰ 9 ਫਰਵਰੀ ਨੂੰ ਉਸ ਨੇ ਫ਼ੋਨ ਕਰਕੇ ਇਕ ਗਾਂ ਅਤੇ ਇਕ ਮੱਝ ਦੀ ਮੰਗ ਕੀਤੀ। ਇਸ ਤੋਂ ਬਾਅਦ ਕੁਰਸੀਆਂ ਅਤੇ ਇਕ ਮੇਜ਼ ਖਰੀਦਣ ਲਈ 35,000 ਰੁਪਏ ਨਕਦ ਮੰਗੇ। ਫਿਰ ਉਸ ਨੇ ਇਕ ਜਰਮਨ ਸ਼ੇਫਰਡ ਦੀ ਮੰਗ ਕੀਤੀ। ਮਨਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਏਸੀਬੀ ਨੇ ਜਾਂਚ ਕੀਤੀ ਅਤੇ 15 ਜੁਲਾਈ ਨੂੰ ਹਰਿਆਣਾ ਦੇ ਡਾਇਰੈਕਟਰ ਜਨਰਲ ਨੂੰ ਰਿਪੋਰਟ ਭੇਜ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
