ਗੁੜਗਾਓਂ ''ਚ 100 ਤੋਂ ਵੱਧ ਥਾਵਾਂ ''ਤੇ ਹੋਇਆ ਰਾਵਣ ਦਹਿਨ, ਟ੍ਰੈਫਿਕ ਜਾਮ ਕਾਰਨ ਡਾਇਵਰਟ ਕੀਤੇ ਰੂਟ

Wednesday, Oct 21, 2026 - 11:34 AM (IST)

ਗੁੜਗਾਓਂ ''ਚ 100 ਤੋਂ ਵੱਧ ਥਾਵਾਂ ''ਤੇ ਹੋਇਆ ਰਾਵਣ ਦਹਿਨ, ਟ੍ਰੈਫਿਕ ਜਾਮ ਕਾਰਨ ਡਾਇਵਰਟ ਕੀਤੇ ਰੂਟ

ਗੁੜਗਾਓਂ : ਵਿਜੇਦਸ਼ਮੀ ਦੇ ਤਿਉਹਾਰ ਨੂੰ ਲੈ ਕੇ ਗੁੜਗਾਓਂ ਵਿੱਚ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਰਾਵਣ ਸਾੜਨ ਲਈ ਸ਼ਹਿਰ ਵਿੱਚ 100 ਤੋਂ ਵੱਧ ਥਾਵਾਂ 'ਤੇ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਨੂੰ ਲੈ ਕੇ ਪੁਲਸ ਸੁਚੇਤ ਰਹੀ, ਤਾਂਕਿ ਕੋਈ ਘਟਨਾ ਨਾ ਵਾਪਰ ਸਕੇ। ਇਸ ਦੇ ਬਾਵਜੂਦ, ਸਮਾਗਮ ਸਥਾਨਾਂ ਦੇ ਆਲੇ-ਦੁਆਲੇ ਟ੍ਰੈਫਿਕ ਜਾਮ ਹੋ ਗਿਆ, ਜਿਸ ਕਾਰਨ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਨਰਾਤਿਆਂ ਦੌਰਾਨ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਂ ਜਵਾਲਾ ਜੀ ਦੇ ਦਰਸ਼ਨ ! ਚੜ੍ਹਿਆ 1.14 ਕਰੋੜ ਦਾ ਚੜ੍ਹਾਵਾ

ਹਾਲਾਂਕਿ, ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਇਨ੍ਹਾਂ ਸਾਰੇ ਸਥਾਨਾਂ 'ਤੇ ਪੁਲਸ ਕਰਮਚਾਰੀ ਮੌਜੂਦ ਸਨ। ਟ੍ਰੈਫਿਕ ਜਾਮ ਦੀ ਸਥਿਤੀ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਸ ਨੂੰ ਕਈ ਥਾਵਾਂ 'ਤੇ ਰੂਟ ਡਾਇਵਰਟ ਕਰਨੇ ਪਏ, ਜਿਸ ਤੋਂ ਬਾਅਦ ਵੀ ਸਥਿਤੀ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਦੱਸ ਦੇਈਏ ਕਿ ਸ਼ਹਿਰ ਵਿੱਚ ਗੁੜਗਾਓਂ ਪੁਲਿਸ ਨੇ ਰਾਵਣ ਦਹਿਨ ਸਮਾਗਮਾਂ ਲਈ 66 ਥਾਵਾਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਵਿੱਚ ਗਊਸ਼ਾਲਾ ਗਰਾਊਂਡ, ਭੀਮ ਨਗਰ, ਪ੍ਰੇਮ ਮੰਦਰ, ਜੈਕਬਪੁਰਾ, ਸੈਕਟਰ 29 ਲੇਜ਼ਰ ਵੈਲੀ ਗਰਾਊਂਡ, 4-8 ਮਰਲਾ ਮਾਡਲ ਟਾਊਨ, ਨਿਊ ਕਲੋਨੀ, ਮਦਨਪੁਰੀ ਰੋਡ, ਅਰਜੁਨ ਨਗਰ, ਪਟੌਦੀ ਰੋਡ, ਕਾਦੀਪੁਰ ਸਰਕਾਰੀ ਸਕੂਲ, ਸੈਕਟਰ 5 ਹੁੱਡਾ ਗਰਾਊਂਡ ਅਤੇ ਸੈਕਟਰ 56 ਸ਼ਾਮਲ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ

ਸੁਰੱਖਿਆ ਅਤੇ ਆਵਾਜਾਈ ਦੇ ਪ੍ਰਬੰਧਨ ਲਈ ਇਨ੍ਹਾਂ ਥਾਵਾਂ 'ਤੇ 2,200 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸ਼ਹਿਰ ਭਰ ਦੀਆਂ ਦਰਜਨਾਂ ਸੁਸਾਇਟੀਆਂ ਵਿੱਚ ਵੱਖ-ਵੱਖ ਰਾਵਣ ਦਹਿਨ ਸਮਾਰੋਹ ਆਯੋਜਿਤ ਕੀਤੇ ਗਏ। ਪੁਲਸ ਨੇ ਇਨ੍ਹਾਂ ਸਾਰੀਆਂ ਥਾਵਾਂ 'ਤੇ ਢੁਕਵੇਂ ਪ੍ਰਬੰਧ ਕੀਤੇ ਸਨ ਪਰ ਸ਼ਾਮ ਨੂੰ ਟ੍ਰੈਫਿਕ ਜਾਮ ਹੋਣਾ ਸ਼ੁਰੂ ਹੋ ਗਿਆ। ਜ਼ਿਆਦਾਤਰ ਥਾਵਾਂ 'ਤੇ ਦੁਪਹਿਰ 3 ਵਜੇ ਰਾਮਲੀਲਾ ਦੀਆਂ ਝਾਕੀਆਂ ਕੱਢੀਆਂ ਗਈਆਂ। ਇਨ੍ਹਾਂ ਝਾਕੀਆਂ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਟ੍ਰੈਫਿਕ ਜਾਮ ਹੋ ਗਿਆ। ਇਹ ਝਾਕੀਆਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਰਾਮਲੀਲਾ ਸਟੇਜ 'ਤੇ ਵਾਪਸ ਪਹੁੰਚੀਆਂ, ਜਿਸ ਤੋਂ ਬਾਅਦ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ।

ਇਹ ਵੀ ਪੜ੍ਹੋ : ਦੀਵਾਲੀ 'ਤੇ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! 63 ਫ਼ੀਸਦੀ ਹੋਵੇਗਾ DA, ਤਨਖ਼ਾਹ 'ਚ ਵੀ ਹੋਵੇਗਾ ਬੰਪਰ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News