ਜੰਮੂ ਕਸ਼ਮੀਰ ''ਚ ਵਾਪਰਿਆ ਹਾਦਸਾ, 60 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ

Monday, Aug 24, 2020 - 02:33 PM (IST)

ਜੰਮੂ ਕਸ਼ਮੀਰ ''ਚ ਵਾਪਰਿਆ ਹਾਦਸਾ, 60 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਇਕ ਕਾਰ ਦੇ ਡੂੰਘੀ ਖੱਡ 'ਚ ਡਿੱਗਣ ਨਾਲ ਇਕ ਜਨਾਨੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਜਨਾਨੀ ਦਾ ਪਤੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਜ਼ਖਮੀਆਂ ਹੋ ਗਈਆਂ। ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਦੱਗਨ ਟਾਪ 'ਤੇ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਗੂਲ ਤੋਂ ਜੁੱਡਾ ਅਰਨਾਸ ਜਾਣ ਦੌਰਾਨ ਸੰਘੀ ਧੁੰਦ ਦੀ ਵਜ੍ਹਾ ਕਰ ਕੇ ਡਰਾਈਵਰ ਦਾ ਕੰਟੋਰਲ ਕਾਰ ਤੋਂ ਹਟ ਗਿਆ। ਉਨ੍ਹਾਂ ਨੇ ਦੱਸਿਆ ਕਿ ਕਾਰ 60 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਦੀ ਵਜ੍ਹਾ ਕਰ ਕੇ 24 ਸਾਲਾ ਡਰਾਈਵਰ ਰਿਆਜ਼ ਅਹਿਮਦ ਅਤੇ 28 ਸਾਲ ਦੀ ਸਮੀਨਾ ਅਖਤਰ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਅਖਤਰ ਦੇ ਪਤੀ ਮੁਹੰਮਦ ਸ਼ਕੀਲ, ਉਨ੍ਹਾਂ ਦੀ 6 ਸਾਲਾ ਧੀ ਮਾਯਰਾ ਅਤੇ 8 ਮਹੀਨੇ ਦੀ ਬੱਚੀ ਮਿਹਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਹੈ।


author

Tanu

Content Editor

Related News