BSF 'ਚ ਕੈਪਟਨ ਹਿਮਾਂਸ਼ੂ ਨੇ ਬਣਾਇਆ ਅਨੋਖਾ ਰਿਕਾਰਡ, ਜਾਣ ਤੁਸੀਂ ਵੀ ਕਰੋਗੇ ਤਾਰੀਫ਼

Tuesday, Dec 27, 2022 - 01:40 PM (IST)

BSF 'ਚ ਕੈਪਟਨ ਹਿਮਾਂਸ਼ੂ ਨੇ ਬਣਾਇਆ ਅਨੋਖਾ ਰਿਕਾਰਡ, ਜਾਣ ਤੁਸੀਂ ਵੀ ਕਰੋਗੇ ਤਾਰੀਫ਼

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਹਰ ਖੇਤਰ 'ਚ ਔਰਤਾਂ ਨੂੰ ਬਰਾਬਰ ਮੌਕੇ ਦਿੰਦੀ ਹੈ। ਐਨਫੀਲਡ 350 ਸੀਸੀ ਡੇਅਰਡੇਵਿਲ ਬਾਈਕਰ ਗਰੁੱਪ ਆਪਣੇ ਮੋਟਰਸਾਈਕਲ ਸਟੰਟਸ ਲਈ ਨਾ ਸਿਰਫ਼ ਦੇਸ਼ 'ਚ ਸਗੋਂ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਬੀ.ਐੱਸ.ਐੱਫ. 'ਚ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਹਿਮਾਂਸ਼ੂ ਸਿਰੋਹੀ ਨੇ ਬਾਈਕ 'ਤੇ ਖੜ੍ਹੇ ਹੋ ਕੇ 6 ਘੰਟੇ 3 ਮਿੰਟ ਅਤੇ 3 ਸੈਕਿੰਡ ਤੱਕ 178.6 ਕਿਲੋਮੀਟਰ ਨਾਨ-ਸਟਾਪ ਲਈ ਬੁਲੇਟ ਬਾਈਕ ਦੀ ਸਵਾਰੀ ਕੀਤੀ। ਇਹ ਇਕ ਨਵਾਂ ਸੋਲੋ ਲਿਮਕਾ ਵਰਲਡ ਰਿਕਾਰਡ ਹੈ।

PunjabKesari

ਸ਼ਨੀਵਾਰ ਨੂੰ ਬੀ.ਐੱਸ.ਐੱਫ. ਕੈਂਪ 'ਚ ਇਹ ਕਾਰਨਾਮਾ ਕਰਕੇ ਉਸ ਨੇ ਇਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਇਹ ਜਾਣਕਾਰੀ ਬੀ.ਐੱਸ.ਐੱਫ. ਨੇ ਸਾਂਝੀ ਕੀਤੀ ਹੈ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਇੰਸਪੈਕਟਰ ਹਿਮਾਂਸ਼ੂ ਸਿਰੋਹੀ ਨੇ ਸ਼ਨੀਵਾਰ ਨੂੰ ਦਿੱਲੀ ਦੇ ਛਾਵਲਾ ਸਥਿਤ ਵਧਵਾ ਪਰੇਡ ਗਰਾਊਂਡ 'ਚ ਇਹ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਦੌਰਾਨ ਉਸ ਦੇ ਮੋਟਰਸਾਈਕਲ ਨੇ ਕੁੱਲ 178.6 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ 'ਚ ਉਸ ਨੇ ਐਨਫੀਲਡ 350 ਸੀਸੀ ਮੋਟਰਸਾਈਕਲ ਨੂੰ ਲਗਾਤਾਰ 6 ਘੰਟੇ 3 ਮਿੰਟ 3 ਸੈਕਿੰਡ ਤੱਕ ਚਲਾਇਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬੀ.ਐੱਸ.ਐੱਫ ਦੀ ਦਲੇਰ ਬਾਈਕਰ ਟੀਮ ਨੇ ਮੋਟਰਸਾਈਕਲ 'ਤੇ 12 ਫੁੱਟ 9 ਇੰਚ ਦੀ ਪੌੜੀ 'ਤੇ ਖੜ੍ਹੇ ਹੋ ਕੇ 2 ਘੰਟੇ 21 ਮਿੰਟ 48 ਸੈਕਿੰਡ ਤੱਕ ਲਗਾਤਾਰ ਮੋਟਰਸਾਈਕਲ ਚਲਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਇਸ ਦੌਰਾਨ ਟੀਮ ਨੇ ਕਰੀਬ 81.5 ਕਿਲੋਮੀਟਰ ਦੀ ਦੂਰੀ ਤੈਅ ਕੀਤੀ।


author

DIsha

Content Editor

Related News