ਕੈਂਟਰ ਬਿਆਸ ਦਰਿਆ ’ਚ ਡਿੱਗਿਆ, ਡਰਾਈਵਰ ਲਾਪਤਾ

Friday, Jun 28, 2024 - 11:33 AM (IST)

ਕੈਂਟਰ ਬਿਆਸ ਦਰਿਆ ’ਚ ਡਿੱਗਿਆ, ਡਰਾਈਵਰ ਲਾਪਤਾ

ਕੁੱਲੂ (ਸ਼ੰਭੂ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਬਾਸ਼ਿੰਗ ਨੇੜੇ ਇਕ ਤੇਜ਼ ਰਫ਼ਤਾਰ ਕੈਂਟਰ ਬੇਕਾਬੂ ਹੋ ਕੇ ਬਿਆਸ ਦਰਿਆ ’ਚ ਡਿੱਗ ਗਿਆ। ਘਟਨਾ ਤੋਂ ਬਾਅਦ ਇਸ ਦਾ ਡਰਾਈਵਰ ਲਾਪਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਨਵੀਨ ਕੁਮਾਰ ਵਾਸੀ ਅੱਪਰ ਨੌਹਾਲੀ ਜ਼ਿਲ੍ਹਾ ਮੰਡੀ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਬੀਤੀ ਰਾਤ ਸਵਾ 12 ਵਜੇ ਉਹ ਆਪਣੇ ਰੈਸਟੋਰੈਂਟ ਨੇੜੇ ਸੀ ਤਾਂ ਇਸ ਦੌਰਾਨ ਕੁੱਲੂ-ਮਨਾਲੀ ਸੜਕ ’ਤੇ ਉਨ੍ਹਾਂ ਧਮਾਕੇ ਦੀ ਆਵਾਜ਼ ਸੁਣੀ।

ਜਦੋਂ ਉਹ ਉਸ ਪਾਸੇ ਦੌੜੇ ਤਾਂ ਇਕ ਕੈਂਟਰ ਬੇਕਾਬੂ ਹੋ ਕੇ ਬਿਆਸ ਦਰਿਆ ’ਚ ਜਾ ਡਿੱਗਾ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸ. ਪੀ. ਡਾ. ਕਾਰਤੀਕੇਅਨ ਗੋਕੁਲ ਚੰਦਰਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।


author

Tanu

Content Editor

Related News